Caribbean Earthquake: 7.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ

ਸਪੋਕਸਮੈਨ Fact Check

ਖ਼ਬਰਾਂ, ਕੌਮਾਂਤਰੀ

Caribbean Earthquake: ਵੱਡੀ ਤੀਬਰਤਾ ਨਾਲ ਆਏ ਭੂਚਾਲ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਨਾਮੀ ਦਾ ਅਲਰਟ ਕੀਤਾ ਜਾਰੀ

Caribbean Earthquake News in punjabi

Caribbean Earthquake News in punjabi : ਉੱਤਰੀ ਅਮਰੀਕਾ 'ਚ ਕੈਰੇਬੀਅਨ ਸਾਗਰ ਦੇ ਨਾਲ ਸਥਿਤ ਦੇਸ਼ਾਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਏਜੰਸੀਆਂ ਨੇ ਮੈਕਸੀਕੋ ਅਤੇ ਹੋਂਡੂਰਸ ਸਮੇਤ ਕਈ ਦੇਸ਼ਾਂ ਵਿੱਚ ਸੁਨਾਮੀ ਅਲਰਟ ਜਾਰੀ ਕੀਤਾ ਹੈ।  ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ ਸ਼ਨੀਵਾਰ ਨੂੰ ਕੇਮੈਨ ਟਾਪੂ ਦੇ ਦੱਖਣ-ਪੱਛਮ ਵਿੱਚ ਕੈਰੇਬੀਅਨ ਸਾਗਰ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ।

ਯੂਐਸਜੀਐਸ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 6:23 ਵਜੇ ਆਇਆ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। ਇਸ ਦਾ ਕੇਂਦਰ ਕੇਮੈਨ ਆਈਲੈਂਡਜ਼ ਵਿੱਚ ਜਾਰਜ ਟਾਊਨ ਤੋਂ 130 ਮੀਲ (209 ਕਿਲੋਮੀਟਰ) ਦੱਖਣ-ਪੱਛਮ ਵਿੱਚ ਸਥਿਤ ਸੀ। ਭੂਚਾਲ ਆਉਣ ਮਗਰੋਂ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਹੁਣ ਘਰਾਂ ਅੰਦਰ ਜਾਣ ਤੋਂ  ਡਰ ਰਹੇ ਹਨ।

ਇਸ ਦੇ ਨਾਲ ਹੀ ਇੰਨੀ ਵੱਡੀ ਤੀਬਰਤਾ ਨਾਲ ਆਏ ਭੂਚਾਲ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ। ਜੇਕਰ ਇਸ ਇਲਾਕੇ ਵਿਚ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਠਦੀਆਂ ਹਨ, ਭਾਵ ਸੁਨਾਮੀ ਆਉਂਦੀ ਹੈ ਤਾਂ ਵੱਡੇ ਪੱਧਰ 'ਤੇ ਤਬਾਹੀ ਮਚਣ ਖਦਸ਼ਾ ਹੈ। ਅੱਜ ਇਹ ਭੂਚਾਲ ਦੇ ਝਟਕੇ ਬਹਾਮਾਸ, ਬੇਲੀਜ਼, ਕੇਮੈਨ ਆਈਲੈਂਡਜ਼, ਕੋਲੰਬੀਆ, ਕੋਸਟਾ ਰੀਕਾ, ਕਿਊਬਾ, ਡੋਮਿਨਿਕਨ ਰਿਪਬਲਿਕ, ਗੁਆਟੇਮਾਲਾ, ਹੈਤੀ, ਹੋਂਡੂਰਾਸ, ਜਮੈਕਾ, ਮੈਕਸੀਕੋ, ਨਿਕਾਰਾਗੁਆ ਅਤੇ ਪਨਾਮਾ ਵਿਚ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕੁਝ ਨੇੜਲੇ ਟਾਪੂਆਂ ਅਤੇ ਦੇਸ਼ਾਂ ਨੇ ਸੁਨਾਮੀ ਦੇ ਡਰ ਕਾਰਨ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।