Southern Mexico Accident : ਦੱਖਣੀ ਮੈਕਸੀਕੋ ਵਿਚ ਵੱਡਾ ਹਾਦਸਾ, 41 ਲੋਕਾਂ ਦੀ ਹੋਈ ਮੌਤ
Southern Mexico Accident : ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਭਿਆਨਕ ਅੱਗ
ਦੱਖਣੀ ਮੈਕਸੀਕੋ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਇੱਕ ਦਰਦਨਾਕ ਬੱਸ ਹਾਦਸੇ ਵਿੱਚ ਤਿੰਨ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 41 ਦੇ ਕਰੀਬ ਹੈ। ਇਸ ਸੜਕ ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।
ਦੁਰਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕੋਮਲਕਾਲਕੋ, ਟੈਬਾਸਕੋ ਦੇ ਮੇਅਰ ਓਵੀਡਿਓ ਪੇਰਾਲਟਾ ਨੇ ਕਿਹਾ, 'ਅਸੀਂ ਸਥਾਨਕ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ 'ਤੇ ਭੇਜ ਰਹੇ ਹਾਂ। ਐਮਰਜੈਂਸੀ ਸੇਵਾ ਪ੍ਰਦਾਨ ਕੀਤੀ ਗਈ ਹੈ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਬੱਸ ਆਪਰੇਟਰ ਟੂਰਸ ਅਕੋਸਟਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਬੱਸ ਵਿੱਚ ਕਰੀਬ 44 ਯਾਤਰੀ ਸਵਾਰ ਸਨ। ਇਸ ਦੇ ਨਾਲ ਹੀ ਕੰਪਨੀ ਨੇ ਫੇਸਬੁੱਕ ਪੋਸਟ 'ਚ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬੱਸ ਸਪੀਡ ਲਿਮਟ ਦੇ ਅੰਦਰ ਸਫਰ ਕਰ ਰਹੀ ਸੀ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਹ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਕਰ ਰਹੇ ਹਨ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।