"ਹਮਾਸ ਨੂੰ ਹੁਣ ਸਾਰੇ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ..."- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ
ਮਾਰਕੋ ਰੂਬੀਓ ਨੇ ਆਪਣੀ ਪੋਸਟ 'ਚ ਲਿਖਿਆ- 490 ਦਿਨਾਂ ਦੀ ਕੈਦ ਤੋਂ ਬਾਅਦ ਆਖਿਰਕਾਰ ਏਲੀ, ਓਰ ਅਤੇ ਓਹਦ ਇਜ਼ਰਾਈਲ 'ਚ ਆਪਣੇ ਘਰ ਪਹੁੰਚ ਗਏ ਹਨ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ ਨੂੰ ਦੁਹਾਰਾਉਂਦੇ ਹੋਏ ਹਮਾਸ ਤੋਂ ਸਾਰੇ ਬੰਧਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਮਾਰਕੋ ਰੂਬੀਓ ਨੇ ਆਪਣੀ ਪੋਸਟ 'ਚ ਲਿਖਿਆ- 490 ਦਿਨਾਂ ਦੀ ਕੈਦ ਤੋਂ ਬਾਅਦ ਆਖਿਰਕਾਰ ਏਲੀ, ਓਰ ਅਤੇ ਓਹਦ ਇਜ਼ਰਾਈਲ 'ਚ ਆਪਣੇ ਘਰ ਪਹੁੰਚ ਗਏ ਹਨ।
ਰਾਸ਼ਟਰਪਤੀ ਨੇ ਸਾਫ਼ ਕਿਹਾ ਸੀ ਕਿ-ਹਮਾਸ ਨੂੰ ਤੁਰੰਤ ਸਾਰੇ ਬੰਧਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ!ਉਨ੍ਹਾਂ ਦੀ ਟਿੱਪਣੀ ਉਦੋਂ ਆਈ ਜਦੋਂ ਇਜ਼ਰਾਈਲ ਨੇ ਜੰਗਬੰਦੀ ਦੇ ਹਿੱਸੇ ਵਜੋਂ ਹਮਾਸ ਦੁਆਰਾ ਰਿਹਾਅ ਕੀਤੇ ਤਿੰਨ ਬੰਧਕਾਂ ਦੀ ਵਾਪਸੀ ਦੀ ਪੁਸ਼ਟੀ ਕੀਤੀ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਘੋਸ਼ਣਾ ਕੀਤੀ ਕਿ ਤਿੰਨ ਬੰਧਕਾਂ - ਓਹਦ ਬੇਨ ਅਮੀ, ਏਲੀ ਸਾਰਾਬੀ ਅਤੇ ਓਰ ਲੇਵੀ - ਨੂੰ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਨੇ ਉਨ੍ਹਾਂ ਨੂੰ ਇਜ਼ਰਾਈਲੀ ਖੇਤਰ ਵਿੱਚ ਪਹੁੰਚਾਇਆ ਸੀ।