ਅਮਰੀਕਾ: ਗੈਰ ਕਾਨੂੰਨੀ ਪ੍ਰਵਾਸੀਆਂ ਦੇ ਜ਼ਬਰੀ ਨਿਕਾਲੇ ਵਿਰੁੱਧ "ਡੇਅ ਵਿਦਾਊਟ ਇਮੀਗ੍ਰੈਂਟਸ" ਨਾਅਰੇ ਹੇਠ ਦੇਸ਼ ਵਿਆਪੀ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਵਾਸੀਆਂ ਦੇ ਜ਼ਬਰੀ ਨਿਕਾਲੇ ਵਿਰੁੱਧ "ਡੇਅ ਵਿਦਾਊਟ ਇਮੀਗ੍ਰੈਂਟਸ" ਨਾਅਰੇ ਹੇਠ ਦੇਸ਼ ਵਿਆਪੀ ਪ੍ਰਦਰਸ਼ਨ

ਪ੍ਰਦਰਸ਼ਨਕਾਰੀ ਕਰ ਰਹੇ ਪ੍ਰਵਾਸੀ

ਬੀਤੇ ਦਿਨ ਦੱਖਣੀ ਕੈਲੀਫ਼ੋਰਨੀਆ ਵਿਚ ਪ੍ਰਵਾਸੀਆਂ ਤੋਂ ਬਿਨ੍ਹਾਂ ਦਿਨ ਦੇ ਨਾਅਰੇ ਹੇਠ ਸੈਂਕੜੇ ਲੋਕਾਂ ਦੇ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਟਰੰਪ ਸਰਕਾਰ ਦੇ ਉਸ ਫ਼ੈਸਲੇ ਦੇ ਖਿਲਾਫ਼ ਸੀ, ਜਿਸ ਵਿਚ ਡੀਪੋਰਟ ਲਈ ਨਿਯਮ ਸਖ਼ਤ ਕੀਤੇ ਗਏ ਸਨ ਅਤੇ ਧੜਾਧੜ ਲੋਕਾਂ ਨੂੰ ਡੀਪੋਰਟ ਕੀਤਾ ਜਾ ਰਿਹਾ ਸੀ।

ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਵਾਸੀਆਂ ਅਤੇ ਸਮਰਥਕਾਂ ਨੇ ਦੋਸ਼ ਲਾਇਆ ਕਿ ਟਰੰਪ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ 300,000 ਤੋਂ ਵੱਧ ਲੋਕਾਂ ਲਈ ਅਸਥਾਈ ਤੌਰ 'ਤੇ ਸੁਰੱਖਿਅਤ ਸਥਿਤੀ ਨੂੰ ਖਤਮ ਕਰਨ ਨੂੰ ਅੱਗੇ ਵਧਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਟਰੰਪ ਸਰਕਾਰ ਨੇ ਸੀ.ਬੀ.ਪੀ. ਐਪ ਨੂੰ ਵੀ ਬੰਦ ਕਰ ਦਿੱਤਾ ਹੈ, ਜੋ ਪ੍ਰਵਾਸੀਆਂ ਨੂੰ ਸ਼ਰਨ ਦੇਣ ਵਿਚ ਮਦਦ ਕਰਦੀ ਸੀ।

ਜਾਣਕਾਰੀ ਮੁਤਾਬਿਕ, ਪ੍ਰਦਰਸ਼ਨਕਾਰੀਆਂ ਨੇ ਡਾਊਨਟਾਊਨ ਲਾਸ ਏਂਜਲਸ ਵਿੱਚ ਮਾਰਚ ਕੀਤਾ ਅਤੇ ਟਰੰਪ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਤਾਨਾਸ਼ਾਹੀ ਫ਼ੈਸਲੇ ਸਰਕਾਰ ਵਾਪਸ ਲਵੇ।

ਜਾਣਕਾਰੀ ਇਹ ਹੈ ਕਿ ਜਦੋਂ ਇਹ ਪ੍ਰਦਰਸ਼ਨਕਾਰੀ ਮਾਰਚ ਕਰ ਰਹੇ ਸਨ ਤਾਂ ਪੁਲਿਸ ਨੇ ਇਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਪਰ ਪ੍ਰਦਰਸ਼ਨਕਾਰੀਆਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ, ਪਰ ਇਸੇ ਦੌਰਾਨ ਹੀ ਪੁਲਿਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ, ਪਰ ਬਾਅਦ ਵਿਚ ਛੱਡ ਦਿੱਤਾ ਗਿਆ।