ਰੂਸ ਨੇ ਯੂਕਰੇਨ ਵਿੱਚ ਮਨੁੱਖਤਾਵਾਦੀ ਜੰਗਬੰਦੀ ਦੀ ਕੀਤੀ ਘੋਸ਼ਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਵੱਲੋਂ ਇਹ ਕਦਮ ਸੋਮਵਾਰ ਨੂੰ ਬੇਲਾਰੂਸ ਵਿੱਚ ਯੂਕਰੇਨ ਨਾਲ ਤੀਜੇ ਦੌਰ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ

Photo

 

 ਕੀਵ : ਰੂਸ ਨੇ ਯੂਕਰੇਨੀਆਂ ਅਤੇ ਹੋਰ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਜੰਗਬੰਦੀ ਦੇ ਨਾਲ ਕਈ ਖੇਤਰਾਂ ਵਿੱਚ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ, ਜਦੋਂ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਲੋਕ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸੁਰੱਖਿਆ ਦੀ ਭਾਲ 'ਚ ਇਧਰ-ਉਧਰ ਭਟਕ ਰਹੇ ਹਨ।

ਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਸਕੋ ਨੇ ਕੀਵ, ਚੇਰਨੀਹੀਵ, ਸੁਮੀ, ਖਾਰਕੀਵ ਅਤੇ ਮਾਰੀਉਪੋਲ ਸ਼ਹਿਰਾਂ ਵਿੱਚ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਲਈ ਜੰਗਬੰਦੀ ਦਾ ਫੈਸਲਾ ਕੀਤਾ ਹੈ।

ਸਵੇਰੇ 10 ਵਜੇ (ਮਾਸਕੋ ਦੇ ਸਮੇਂ) ਤੋਂ ਜੰਗ ਪ੍ਰਭਾਵਿਤ ਦੇਸ਼ ਤੋਂ ਨਾਗਰਿਕਾਂ ਨੂੰ ਕੱਢਣ ਲਈ ਫੌਜੀ ਕਾਰਵਾਈ ਬੰਦ ਕਰ ਦਿੱਤੀ ਜਾਵੇਗੀ। ਰੂਸ ਵੱਲੋਂ ਇਹ ਕਦਮ ਸੋਮਵਾਰ ਨੂੰ ਬੇਲਾਰੂਸ ਵਿੱਚ ਯੂਕਰੇਨ ਨਾਲ ਤੀਜੇ ਦੌਰ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ।

ਇਸ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਮਾਮਲੇ 'ਤੇ ਸਹਿਮਤੀ ਜਤਾਈ। ਯੂਕਰੇਨੀ ਪੱਖ ਨੇ ਰੂਸ ਨੂੰ ਭਰੋਸਾ ਦਿਵਾਇਆ ਕਿ ਮਾਨਵਤਾਵਾਦੀ ਗਲਿਆਰਾ ਮੰਗਲਵਾਰ ਤੋਂ ਖੁੱਲ੍ਹ ਜਾਵੇਗਾ। ਰੂਸੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਰੂਸ ਨੇ 8 ਮਾਰਚ ਨੂੰ ਸਵੇਰੇ 10 ਵਜੇ ਤੋਂ ਜੰਗਬੰਦੀ ਦਾ ਐਲਾਨ ਕੀਤਾ ਹੈ।