ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਨਸਕੀ ਦੀ ਪਤਨੀ ਦਾ ਪੁਤਿਨ 'ਤੇ ਵੱਡਾ ਹਮਲਾ, 'ਨਹੀਂ ਮੰਨਾਂਗੇ ਹਾਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਦੇ ਹਮਲੇ ਨੂੰ ਲੈ ਕੇ ਗਲੋਬਲ ਮੀਡੀਆ ਨੂੰ ਲਿਖਿਆ ਖੁੱਲ੍ਹਾ ਪੱਤਰ

Photo

 

ਕੀਵ : ਯੂਕਰੇਨ ਦੀ ਪਹਿਲੀ ਮਹਿਲਾ, ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ ਮੰਗਲਵਾਰ ਨੂੰ ਕ੍ਰੇਮਲਿਨ ਦੁਆਰਾ ਬੱਚਿਆਂ ਸਮੇਤ ਆਮ ਨਾਗਰਿਕਾਂ ਦੇ ਕਤਲੇਆਮ ਦੀ ਨਿੰਦਾ ਕੀਤੀ। ਉਸ ਨੇ ਰੂਸ ਦੇ ਹਮਲੇ ਨੂੰ ਲੈ ਕੇ ਗਲੋਬਲ ਮੀਡੀਆ ਨੂੰ ਇਕ ਭਾਵੁਕ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ 'ਤੇ ਭਰੋਸਾ ਕਰਨਾ ਅਸੰਭਵ ਸੀ।

 

ਓਲੇਨਾ ਜ਼ੇਲੇਂਸਕਾ ਨੇ ਲਿਖਿਆ, "24 ਫਰਵਰੀ ਨੂੰ ਅਸੀਂ ਸਾਰੇ ਰੂਸ ਦੇ ਹਮਲੇ ਤੋਂ ਜਾਗ ਗਏ। ਟੈਂਕਾਂ ਨੇ ਯੂਕਰੇਨ ਦੀ ਸਰਹੱਦ ਪਾਰ ਕਰ ਲਈ। ਜਹਾਜ਼ ਸਾਡੇ ਹਵਾਈ ਖੇਤਰ ਵਿੱਚ ਦਾਖਲ ਹੋਏ। ਮਿਜ਼ਾਈਲਾਂ ਨੇ ਸਾਡੇ ਸ਼ਹਿਰਾਂ ਨੂੰ ਘੇਰ ਲਿਆ। ਰੂਸ ਨੇ ਇਸਨੂੰ 'ਵਿਸ਼ੇਸ਼' ਮੁਹਿੰਮ' ਕਿਹਾ, ਜਦਕਿ ਅਸਲ ਵਿੱਚ ਇਹ ਯੂਕਰੇਨੀ ਨਾਗਰਿਕਾਂ ਦੀ ਹੱਤਿਆ ਹੈ।"

 

 

 

 ਓਲੇਨਾ ਨੇ ਇੱਕ ਖੁੱਲ੍ਹੀ ਚਿੱਠੀ ਵਿੱਚ ਬੱਚਿਆਂ ਦੀ ਮੌਤ ਨੂੰ ਸਭ ਤੋਂ ਭਿਆਨਕ ਅਤੇ ਵਿਨਾਸ਼ਕਾਰੀ ਦੱਸਿਆ ਹੈ। ਉਹਨਾਂ ਨੇ ਚਿੱਠੀ ਵਿਚ ਲਿਖਿਆ, "ਅੱਠ ਸਾਲਾ ਐਲਿਸ ਓਖਤਿਰਕਾ ਦੀ ਸੜਕ 'ਤੇ ਮੌਤ ਹੋ ਗਈ। ਉਹਨਾਂ ਦੇ ਦਾਦਾ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਇਸੇ ਤਰ੍ਹਾਂ ਕੀਵ ਦੀ ਪੋਲੀਨਾ ਦੀ ਆਪਣੇ ਮਾਤਾ-ਪਿਤਾ ਨਾਲ ਗੋਲੀਬਾਰੀ ਵਿਚ ਮੌਤ ਹੋ ਗਈ। ਉਹਨਾਂ ਅੱਗੇ ਲਿਖਿਆ, "14 ਸਾਲਾ ਆਰਸੇਨੀ ਦੇ ਸਿਰ 'ਤੇ ਮਲਬਾ ਡਿੱਗਣ ਨਾਲ ਸੱਟ ਲੱਗੀ ਅਤੇ ਫਿਰ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ।

 

 

ਉਹਨਾਂ ਲਿਖਿਆ, "ਰੂਸ ਕਹਿੰਦਾ ਹੈ ਕਿ ਉਹ ਨਾਗਰਿਕਾਂ ਦੇ ਖਿਲਾਫ ਜੰਗ ਨਹੀਂ ਛੇੜ ਰਿਹਾ ਹੈ, ਮੈਂ ਉਨ੍ਹਾਂ ਨਾਗਰਿਕਾਂ ਦੇ ਕਤਲ ਵਿੱਚ ਸਭ ਤੋਂ ਪਹਿਲਾਂ ਮਾਰੇ ਗਏ ਇਨ੍ਹਾਂ ਬੱਚਿਆਂ ਦੇ ਨਾਮ ਲੈਂਦੀ ਹਾਂ।" ਉਹਨਾਂ ਆਪਣੀ ਖੁੱਲ੍ਹੀ ਚਿੱਠੀ ਨੂੰ 'ਯੂਕਰੇਨ ਤੋਂ ਗਵਾਹੀ' ਦਾ ਨਾਂ ਦਿੱਤਾ ਹੈ। ਉਹਨਾਂ ਨੇ ਇੱਕ ਖੁੱਲਾ ਪੱਤਰ ਜਾਰੀ ਕਰਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਯੂਕਰੇਨ ਦੇ ਬੇਕਸੂਰ ਨਾਗਰਿਕਾਂ ਦੇ ਕਤਲੇਆਮ ਦਾ ਦੋਸ਼ ਲਗਾਇਆ ਹੈ।

ਆਪਣੇ ਪੱਤਰ ਵਿੱਚ,  ਉਹਨਾਂ ਨੇ ਨਾਗਰਿਕਾਂ ਦੇ ਦੁੱਖਾਂ ਦਾ ਜ਼ਿਕਰ ਕੀਤਾ ਕਿਉਂਕਿ ਲੱਖਾਂ ਲੋਕ ਰੂਸ ਦੇ ਹਮਲੇ ਨਾਲ ਬੇਘਰ ਹੋ ਗਏ ਹਨ ਜਾਂ ਹਮਲੇ ਤੋਂ ਬਚਣ ਲਈ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲਈ ਹਨ।