Karachi News : ਪਾਕਿਸਤਾਨ ’ਚ ਕੈਂਪ ਦੀ ਛੱਤ ਡਿੱਗੀ, 6 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Karachi News : ਪਾਕਿਸਤਾਨ ’ਚ ਕੈਂਪ ਦੀ ਛੱਤ ਡਿੱਗੀ, 6 ਲੋਕਾਂ ਦੀ ਮੌਤ

ਪਾਕਿਸਤਾਨ ’ਚ ਕੈਂਪ ਦੀ ਛੱਤ ਡਿੱਗੀ

Karachi News  In Punjabi : ਪਾਕਿਸਤਾਨ ਵਿਖੇ ਐਤਵਾਰ ਨੂੰ ਕਰਾਚੀ ਦੇ ਬਾਹਰਵਾਰ ਇਕ ਅਫ਼ਗ਼ਾਨ ਕੈਂਪ ਵਿਚ ਘਰ ਦੀ ਛੱਤ ਡਿੱਗ ਪਈ। ਛੱਤ ਡਿੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਏ.ਆਰ.ਵਾਈ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿਤੀ। ਏ.ਆਰ.ਵਾਈ ਨਿਊਜ਼ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਗੁਲਸ਼ਨ-ਏ-ਮਯਮਾਰ ਖੇਤਰ ਵਿਚ ਜੰਜਾਲ ਗੋਥ ਅਫ਼ਗ਼ਾਨ ਕੈਂਪ ਵਿਚ ਵਾਪਰੀ। ਪੁਲਸ ਅਨੁਸਾਰ ਛੱਤ ਢਹਿਣ ਕਾਰਨ ਚਾਰ ਲੋਕ ਜ਼ਖ਼ਮੀ ਹੋ ਗਏ। ਪ੍ਰਭਾਵਿਤ ਪਰਵਾਰ ਖ਼ੈਬਰ ਪਖ਼ਤੂਨਖਵਾ ਦੇ ਬੰਨੂ ਦਾ ਰਹਿਣ ਵਾਲਾ ਸੀ। ਅਧਿਕਾਰੀ ਇਸ ਸਮੇਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। (ਏਜੰਸੀ)

(For more news apart from Camp roof collapses in Pakistan, 6 dead News in Punjabi, stay tuned to Rozana Spokesman)