Russia News : ਰੂਸ ਨੇ ਕੁਰਸਕ ’ਚ ਯੂਕਰੇਨੀ ਸੈਨਾ ਨੂੰ ਘੇਰਿਆ
Russia News : ਕਰੀਬ 10 ਹਜ਼ਾਰ ਯੂਕਰੇਨੀ ਫ਼ੌਜੀ ਘੇਰੇ ਅੰਦਰ
Russia surrounds Ukrainian army in Kursk News in Punjabi : ਕੀਵ : ਅਮਰੀਕਾ ਦੁਆਰਾ ਯੂਕ੍ਰੇਨ ਨੂੰ ਫ਼ੌਜੀ ਸਹਾਇਤਾ ਅਤੇ ਖ਼ੁਫ਼ੀਆ ਜਾਣਕਾਰੀ ਰੋਕਣ ਤੋਂ ਬਾਅਦ ਸਥਿਤੀ ਭਿਆਨਕ ਬਣਦੀ ਜਾ ਰਹੀ ਹੈ। ਨਤੀਜੇ ਵਜੋਂ ਇਕ ਵੱਡੀ ਜੰਗੀ ਤਬਾਹੀ ਸਾਹਮਣੇ ਆ ਰਹੀ ਹੈ ਕਿਉਂਕਿ ਰੂਸੀ ਫ਼ੌਜਾਂ ਕੁਰਸਕ ਖੇਤਰ ਵਿੱਚ 10,000 ਯੂਕ੍ਰੇਨੀ ਫ਼ੌਜਾਂ ਨੂੰ ਘੇਰਨ ਦੀ ਧਮਕੀ ਦੇ ਰਹੀਆਂ ਹਨ। ਅਜਿਹੀ ਸਥਿਤੀ ਵਿਚ ਕੁਰਸਕ ਵਿਚ ਘਿਰੇ ਯੂਕ੍ਰੇਨੀ ਸੈਨਿਕਾਂ ਲਈ ਸਿਰਫ਼ ਦੋ ਹੀ ਵਿਕਲਪ ਬਚੇ ਹਨ, ਜਾਂ ਤਾਂ ਆਤਮ ਸਮਰਪਣ ਕਰ ਦਿਉ ਜਾਂ ਮਰਨ ਲਈ ਤਿਆਰ ਰਹੋ।
ਓਪਨ ਸੋਰਸ ਨਕਸ਼ਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਕੁਰਸਕ ਵਿਚ ਯੂਕ੍ਰੇਨ ਦੀ ਸਥਿਤੀ ਕਾਫ਼ੀ ਵਿਗੜ ਗਈ ਹੈ। ਰੂਸੀ ਫ਼ੌਜਾਂ ਨੇ ਜਵਾਬੀ ਹਮਲੇ ਵਿਚ ਕੁਰਸਕ ਖੇਤਰ ਦੇ ਇਕ ਵੱਡੇ ਖੇਤਰ ’ਤੇ ਮੁੜ ਕਬਜ਼ਾ ਕਰ ਲਿਆ ਹੈ। ਇਸ ਨੇ ਯੂਕ੍ਰੇਨੀ ਫ਼ੌਜ ਨੂੰ ਲਗਭਗ ਦੋ ਹਿੱਸਿਆਂ ਵਿਚ ਵੰਡ ਦਿਤਾ ਹੈ ਅਤੇ ਮੁੱਖ ਸਮੂਹ ਨੂੰ ਇਸ ਦੀਆਂ ਮੁੱਖ ਸਪਲਾਈ ਲਾਈਨਾਂ ਤੋਂ ਅਲੱਗ ਕਰ ਦਿਤਾ ਹੈ। ਇਸ ਕਾਰਨ ਯੂਕ੍ਰੇਨੀ ਸੈਨਿਕ ਅਪਣੇ ਦੇਸ਼ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ। ਯੂਕ੍ਰੇਨ ਹੁਣ ਪੂਰੀ ਤਰ੍ਹਾਂ ਬਲੈਕਆਊਟ ਵਿਚ ਹੈ। ਰੂਸੀ ਫ਼ੌਜਾਂ ਸਟੀਕ ਡਰੋਨ ਹਮਲਿਆਂ ਅਤੇ ਉਤਰੀ ਕੋਰੀਆਈ ਦੁਆਰਾ ਸਮਰਥਿਤ ਸੁਡਜ਼ਾ ਵਿਚ ਅੱਗੇ ਵਧ ਰਹੀਆਂ ਹਨ। ਉਧਰ ਕੁਲੀਨ ਯੂਕ੍ਰੇਨੀ ਬ੍ਰਿਗੇਡ ਬਚਣ ਲਈ ਹੁਣ ਇਕ ਤੰਗ ਕੋਰੀਡੋਰ ਜੋ ਸਿਰਫ਼ 500 ਮੀਟਰ ਚੌੜਾ ਹੈ ਵਿਚ ਸ਼ਰਨ ਲਏ ਹੋਏ ਹੈ।
ਅਮਰੀਕੀ ਨਿਗਰਾਨੀ ਤੋਂ ਬਿਨਾਂ ਰੂਸ ਖੁਲ੍ਹ ਕੇ ਹਮਲਾ ਕਰ ਰਿਹਾ ਹੈ। ਕੀਵ ਦੀਆਂ ਫ਼ੌਜਾਂ ਅਤੇ ਕਮਾਂਡਰ ਵਿਨਾਸ਼ ਤੋਂ ਬਚਣ ਲਈ ਪਿਛੇ ਹਟਣ ’ਤੇ ਵਿਚਾਰ ਕਰ ਰਹੇ ਹਨ। ਜੇਕਰ ਰੂਸ ਆਖ਼ਰੀ ਰਸਤਾ ਕੱਟ ਦਿੰਦਾ ਹੈ ਤਾਂ ਇਹ ਯੂਕ੍ਰੇਨ ਦਾ ਹੁਣ ਤਕ ਦਾ ਸੱਭ ਤੋਂ ਖ਼ਰਾਬ ਫ਼ੌਜੀ ਪਤਨ ਹੋ ਸਕਦਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸ ਨਾਲ ਕਿਸੇ ਵੀ ਸ਼ਾਂਤੀ ਵਾਰਤਾ ਦੌਰਾਨ ਕੁਰਸਕ ਵਿਚ ਅਪਣੇ ਸੈਨਿਕਾਂ ਦੀ ਮੌਜੂਦਗੀ ਦਾ ਲਾਭ ਉਠਾਉਣ ਦੀ ਉਮੀਦ ਕਰ ਰਹੇ ਸਨ ਪਰ ਹੁਣ ਉਸ ਦੀ ਉਮੀਦ ਟੁੱਟ ਗਈ ਹੈ।