ਕੈਲੀਫ਼ੋਰਨੀਆ ਦੇ ਮੰਦਰ ’ਚ ਭੰਨਤੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੰਦਰ ਦੀਆਂ ਕੰਧਾਂ ’ਤੇ ‘ਹਿੰਦੂਓ ਵਾਪਸ ਜਾਉ’ ਵਰਗੇ ਨਾਹਰੇ ਲਿਖੇ

Vandalism at California temple

ਕੈਲੀਫ਼ੋਰਨੀਆ : ਅਮਰੀਕਾ ’ਚ ਟਰੰਪ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ ਹਿੰਦੂ ਮੰਦਰਾਂ ’ਤੇ ਹਮਲੇ ਰੁਕੇ ਨਹੀਂ ਹਨ। ਇਕ ਵਾਰ ਫਿਰ ਮੰਦਰ ’ਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਕੈਲੀਫ਼ੋਰਨੀਆ ਦੇ ਚਿਨੋ ਹਿਲਜ਼ ਵਿਚ ਸਥਿਤ ਇਕ ਬੀ.ਏ.ਪੀ.ਐਸ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਨਾ ਸਿਰਫ਼ ਮੰਦਰ ਦੀ ਭੰਨਤੋੜ ਕੀਤੀ ਗਈ, ‘ਹਿੰਦੂ ਵਿਰੋਧੀ’ ਸੰਦੇਸ਼ ਵੀ ਲਿਖੇ ਗਏ। ਮੰਦਰ ਦੀਆਂ ਕੰਧਾਂ ’ਤੇ ‘ਹਿੰਦੂਓ ਵਾਪਸ ਜਾਉ’ ਵਰਗੇ ਨਾਹਰੇ ਲਿਖੇ ਹੋਏ ਸਨ, ਜਿਸ ਨਾਲ ਸਥਾਨਕ ਹਿੰਦੂ ਭਾਈਚਾਰੇ ਵਿਚ ਘਬਰਾਹਟ ਪੈਦਾ ਹੋ ਗਈ ਸੀ।

ਬੀ.ਏ.ਪੀ.ਐਸ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਅਪਣੇ ਅਧਿਕਾਰਤ ਐਕਸ ਹੈਂਡਲ ’ਤੇ ਘਟਨਾ ਦਾ ਹਵਾਲਾ ਦਿੰਦੇ ਹੋਏ ਸੰਗਠਨ ਨੇ ਕਿਹਾ ਕਿ ਉਹ ‘ਇੱਥੇ ਕਦੇ ਵੀ ਨਫ਼ਰਤ ਨੂੰ ਜੜ੍ਹ ਨਹੀਂ ਲੱਗਣ ਦੇਣਗੇ ਅਤੇ ਸ਼ਾਂਤੀ ਅਤੇ ਹਮਦਰਦੀ ਬਣਾਈ ਰੱਖਣ ਲਈ ਕੰਮ ਕਰਨਾ ਜਾਰੀ ਰੱਖੇਗਾ।’