ਪੈਗ਼ੰਬਰ ਮੁਹੰਮਦ ਦੀ ਵੰਸ਼ਜ ਹੈ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੋਰੱਕੋ ਦੇ ਇਕ ਅਖ਼ਬਾਰ ਨੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ (ਦੂਜੀ) ਦਰਅਸਲ ਪੈਗ਼ੰਬਰ ਮੁਹੰਮਦ ਦੀ ਵੰਸ਼ਜ ਹੈ।

Maharani Elizabeth

ਲੰਡਨ : ਮੋਰੱਕੋ ਦੇ ਇਕ ਅਖ਼ਬਾਰ ਨੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ (ਦੂਜੀ) ਦਰਅਸਲ ਪੈਗ਼ੰਬਰ ਮੁਹੰਮਦ ਦੀ ਵੰਸ਼ਜ ਹੈ। ਅਖ਼ਬਾਰ ਦੇ ਮੁਤਾਬਕ ਇਸ ਖੋਜ ਨੂੰ ਸਭ ਤੋ਼ ਪਹਿਲਾਂ ਸ਼ਾਹੀ ਵੰਸ਼ਾਵਲੀਆਂ ਦੇ ਬਾਰੇ ਮਾਹਿਰ ਮੰਨੇ ਜਾਣ ਵਾਲੇ ਬਰਕ ਦੇ ਅਮੀਰ ਨੇ 1986 ਵਿਚ ਪ੍ਰਕਾਸ਼ਤ ਕੀਤਾ ਸੀ। ਮੋਰੱਕੋ ਦੇ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਮਹਾਰਾਣੀ ਐਲਿਜ਼ਾਬੇਥ ਦੇ ਪਰਿਵਾਰ ਨੂੰ ਲੈ ਕੇ 43 ਪੀੜ੍ਹੀਆਂ ਤਕ ਪਿਛੇ ਜਾਣ 'ਤੇ ਇਹ ਸਾਹਮਣੇ ਆਇਆ ਹੈ ਕਿ ਮਹਾਰਾਣੀ ਦਰਅਸਲ ਪੈਗ਼ੰਬਰ ਮੁਹੰਮਦ ਸਾਹਿਬ ਦੀ ਦੂਰ ਦੀ ਰਿਸ਼ਤੇਦਾਰ ਹੈ। 

ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਐਲਿਜ਼ਾਬੇਥ ਦੂਜੀ ਦੀ ਵੰਸ਼ਾਵਲੀ 14ਵੀਂ ਸਦੀ ਦੇ ਅਰਲ ਆਫ਼ ਕੈਂਬ੍ਰਿਜ਼ ਤੋਂ ਲੈ ਕੇ ਮੱਧਕਾਲੀਨ ਮੁਸਲਿਮ ਸਪੇਨ ਤੋਂ ਹੋ ਕੇ ਪੈਗ਼ੰਬਰ ਮੁਹੰਦਮ ਸਾਹਿਬ ਦੀ ਬੇਟੀ ਫ਼ਾਤਿਮਾ ਤਕ ਜਾਂਦੀ ਹੈ। ਕੁੱਝ ਇਤਿਹਾਸਕਾਰਾਂ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਪਰ ਸ਼ੁਰੂਆਤੀ ਮੱਧਕਾਲੀਨ ਸਪੇਨ ਦੇ ਵੰਸ਼ਾਵਲੀ ਸਬੰਧੀ ਰਿਕਾਰਡ ਇਸ ਦਾਅਵੇ ਦੇ ਸੱਚ ਹੋਣ ਵੱਲ ਇਸ਼ਾਰਾ ਕਰਦੇ ਹਨ। ਰਿਪੋਰਟਾਂ ਅਨੁਸਾਰ ਮਿਸਰ ਦੇ ਸੇਾਬਕਾ ਗ੍ਰਾਂਡ ਮੁਫ਼ਤੀ ਅਲੀ ਗੋਮਾ ਨੇ ਵੀ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ। 

ਬਰਕ ਦੇ ਪ੍ਰਕਾਸ਼ਨ ਨਿਦੇਸ਼ਕ ਨੇ 1986 ਵਿਚ ਤਤਕਾਲੀਨ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਭੇਜੇ ਖ਼ਤ ਵਿਚ ਲਿਖਿਆ ਸੀ, ''ਘੱਟ ਹੀ ਬ੍ਰਿਟਿਸ਼ ਲੋਕਾਂ ਨੂੰ ਪਤਾ ਹੈ ਕਿ ਮਹਰਾਣੀ ਦੀਆਂ ਰਗ਼ਾਂ ਵਿਚ ਮੁਹੰਮਦ ਸਾਹਿਬ ਦਾ ਖ਼ੂਨ ਦੌੜ ਰਿਹਾ ਹੈ।'' ਸਾਰੇ ਮੁਸਲਿਮ ਧਾਰਮਿਕ ਨੇਤਾਵਾਂ ਨੂੰ ਇਸ ਸੱਚਾਈ 'ਤੇ ਫ਼ਖ਼ਰ ਹੈ।'' ਉਨ੍ਹਾਂ ਇਹ ਵੀ ਲਿਖਿਆ ਸੀ ''ਸ਼ਾਹੀ ਪਰਿਵਾਰ ਨੂੰ ਅਤਿਵਾਦੀਆਂ ਤੋਂ ਹਮੇਸ਼ਾਂ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਪੈਗ਼ੰਬਰ ਮੁਹੰਮਦ ਸਾਹਿਬ ਦਾ ਵੰਸਜ਼ ਹੋਣ ਦੇ ਭਰੋਸੇ ਨਹੀਂ ਰਿਹਾ ਜਾ ਸਕਦਾ।'' 

ਬਰਕ ਦੇ ਅਮੀਰ ਵਲੋਂ ਕੀਤੇ ਗਏ ਅਧਿਐਨ ਵਿਚ ਸੰਕੇਤ ਦਿਤਾ ਗਿਆ ਸੀ ਕਿ ਮਹਾਰਾਣੀ ਦੀ ਪੂਰਵਜ਼ਾਂ ਵਿਚ ਇਕ ਮੁਸਲਿਮ ਰਾਜਕੁਮਾਰੀ ਜ਼ਾਇਦਾ ਸੀ ਜੋ ਆਪਣੇ ਗ੍ਰਹਿ ਨਗਰ ਸੇਵਿਲ ਤੋਂ 11ਵੀਂ ਸਦੀ ਵਿਚ ਨਿਕਲ ਗਈ ਸੀ ਅਤੇ ਉਸ ਨੇ ਫਿਰ ਇਸਾਈਅਤ ਕਬੂਲ ਕਰ ਲਈ ਸੀ। ਜ਼ਾਇਦਾ ਦਰਅਸਲ ਸੇਵਿਲ ਦੇ ਬਾਦਸ਼ਾਹ ਅਲ ਮੁਤਾਮਿਦ ਇਬਤ ਅੱਬਾਦ ਦੀ ਚੌਥੀ ਪਤਨੀ ਸੀ ਅਤੇ ਉਨ੍ਹਾਂ ਦਾ ਬੇਟਾ ਸੈਨਚੋ ਸੀ, ਜਿਸ ਦੀ ਇਕ ਵੰਸ਼ਜ ਨੇ ਬਾਅਦ ਵਿਚ ਅਰਲ ਆਫ਼ ਕੈਂਬ੍ਰਿਜ਼ ਨਾਲ 11ਵੀਂ ਸਦੀ ਵਿਚ ਵਿਆਹ ਕੀਤਾ। ਜ਼ਾਇਦਾ ਦੇ ਪੂਰਵਜ਼ਾਂ ਨੂੰ ਲੈ ਕੇ ਇਤਿਹਾਸਕਾਰਾਂ ਵਿਚ ਮਤਭੇਦ ਹਨ, ਕੁੱਝ ਦਾ ਮੰਨਣਾ ਹੈ ਕਿ ਉਹ ਇਕ ਸ਼ਰਾਬੀ ਖ਼ਲੀਫ਼ਾ ਦੀ ਸੰਤਾਨੀ ਸੀ ਜੋ ਪੈਗ਼ੰਬਰ ਮੁਹੰਮਦ ਸਾਹਿਬ ਦਾ ਵੰਸ਼ਜ ਸੀ, ਜਦਕਿ ਕੁੱਝ ਦਾ ਕਹਿਣਾ ਹੈ ਕਿ ਉਹ ਵਿਆਹ ਤੋਂ ਬਾਅਦ ਖ਼ਲੀਫ਼ਾ ਦੇ ਪਰਿਵਾਰ ਦਾ ਹਿੱਸਾ ਬਣੀ।