ਵੁਹਾਨ 'ਚ 76 ਦਿਨਾਂ ਬਾਅਦ ਲਾਕਡਾਊਨ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦਾ ਵੁਹਾਨ ਸ਼ਹਿਰ ਜਿਥੇ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਈ ਅਤੇ ਪੂਰੀ ਦੁਨੀਆ ਵਿਚ ਫੈਲ ਗਈ, ਉਥੇ 11 ਹਫ਼ਤੇ ਬਾਅਦ ਲਾਕਡਾਊਨ ਖ਼ਤਮ ਹੋ ਗਿਆ ਹੈ।

file photo

ਵੁਹਾਨ : ਚੀਨ ਦਾ ਵੁਹਾਨ ਸ਼ਹਿਰ ਜਿਥੇ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਈ ਅਤੇ ਪੂਰੀ ਦੁਨੀਆ ਵਿਚ ਫੈਲ ਗਈ, ਉਥੇ 11 ਹਫ਼ਤੇ ਬਾਅਦ ਲਾਕਡਾਊਨ ਖ਼ਤਮ ਹੋ ਗਿਆ ਹੈ। ਵੁਹਾਨ ਵਿਚ ਲਾਕਡਾਊਨ ਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਅਪਣੇ ਦੇਸ਼ਾਂ ਵਿਚ ਲਾਕਡਾਊਨ ਕੀਤਾ। ਅਧਿਕਾਰੀ ਨੇ ਵੁਹਾਨ ਦੇ ਲੋਕਾਂ ਨੂੰ ਬਾਹਰ ਜਾਣੇ ਦੀ ਇਜਾਜ਼ਤ ਦੇ ਦਿਤੀ ਹੈ।

ਬੁਧਵਾਰ ਦੀ ਅੱਧੀ ਰਾਤ ਨੂੰ ਲਾਕਡਾਊਨ ਖ਼ਤਮ ਹੋਣੇ ਦਾ ਬਾਅਦ ਸ਼ਹਿਰ ਵਿਚ 1.1 ਕਰੋੜ ਲੋਕਾਂ ਨੂੰ ਹੁਣ ਕਿਥੇ ਵੀ ਆਉਣ ਜਾਣ ਦੇ ਲਈ ਵਿਸ਼ੇਸ਼ ਆਗਿਆ ਦੀ ਜ਼ਰੂਰ ਨਹੀਂ ਹੋਵੇਗੀ। ਇਸ ਮੌਕੇ ਯਾਂਗਤੇਜ ਨਦੀ ਦੇ ਦੋਨਾਂ ਪਾਸੇ ਲਾਇਟ ਸ਼ੋਅ ਹੋਇਆ, ਗਗਨਚੁੰਬੀ ਇਮਾਰਾਤਾਂ ਅਤੇ ਪੁਲਾਂ ਉਤੇ  ਅਜਿਹੀਆਂ ਤਸਵੀਰਾਂ ਤੈਰ ਰਹੀਆਂ ਸੀ ਜਿਨ੍ਹਾਂ ਵਿਚ ਸਿਹਤ ਅਧਿਕਾਰੀਆਂ ਮਰੀਜ਼ਾਂ ਨੂੰ ਲੈ ਜਾਣੇ ਹੋਏ ਦਿਖ ਰਹੇ ਸੀ, ਕਈ ਥਾਂ ਵੁਹਾਨ ਸ਼ਹਿਰ ਦੇ ਲਈ 'ਹੋਰੀਇਕ ਸਿਟੀ' ਸ਼ਬਦ ਲਿਖੇ ਹੋਏ ਸੀ। ਸੜਕਾਂ ਅਤੇ ਪੁਲਾਂ ਉਤੇ ਨਾਗਰਿਕ ਝੰਡੇ ਲਹਿਰਾ ਰਹੇ ਸੀ ਅਤੇ 'ਵੁਹਾਨ ਅੱਗੇ ਵਧੋ' ਦੇ ਨਾਰੇ ਲੱਗਾ ਰਹੇ ਸੀ।