ਪ੍ਰਿੰਸ ਫਿਲਿਪ ਦੀ ਮੌਤ 'ਤੇ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਪ੍ਰਗਟਾਇਆ ਦੁੱਖ
ਉਹ ਦਿਲ ਵਿਚ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤੇ ਸੀ।
ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ ਹੋ ਗਈ ਹੈ। ਉਹਨਾਂ ਦੀ ਉਮਰ 99 ਸਾਲ ਦੀ ਹੈ। ਦੱਸ ਦਈਏ ਕਿ ਪ੍ਰਿੰਸ ਫਿਲਿਪ ਨੂੰ ਹਾਲ ਹੀ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਦਿਲ ਵਿਚ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤੇ ਸੀ। ਪ੍ਰਿੰਸ ਫਿਲਿਪ ਦੀ ਮੌਤ 'ਤੇ ਯੂਕੇ ਵਿੱਚ ਸਲੋ ਤੋਂ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਦੁੱਖ ਜਾਹਰ ਕੀਤਾ ਹੈ।
ਤਨਮਨਜੀਤ ਸਿੰਘ ਢੇਸੀ ਦਾ ਟਵੀਟ
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਿੰਸ ਫਿਲਿਪ ਦਾ ਦੇਹਾਂਤ ਹੋਣਾ ਉਸ ਦੇ ਪਰਿਵਾਰ ਅਤੇ ਮਹਾਰਾਣੀ ਲਈ ਬਹੁਤ ਵੱਡਾ ਨਿੱਜੀ ਨੁਕਸਾਨ ਹੈ, ਉਹ ਹਮੇਸ਼ਾਂ ਉਸ ਦੇ ਨਾਲ ਹੁੰਦੇ ਸਨ ਤੇ ਉਨ੍ਹਾਂ ਨੇ ਮਿਲ ਕੇ ਦੇਸ਼ ਦੀ ਸੇਵਾ ਕੀਤੀ। ਬੇਸ਼ਕ ਦੇਸ਼ ਦੇ ਸਭ ਤੋਂ ਭਿਆਨਕ ਸਮੇਂ ਦੌਰਾਨ ਫੌਜੀ ਸੇਵਾ ਦੇ ਉਸਦੇ ਮਾਣਮੱਤੇ ਰਿਕਾਰਡ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸ਼ਾਹੀ ਪਰਿਵਾਰ ਵੱਲੋਂ ਜਾਰੀ ਬਿਆਨ ਵਿਚ ਮਹਾਰਾਣੀ ਨੇ ਇਹ ਐਲਾਨ ਕੀਤਾ ਹੈ ਕਿ ਉਹਨਾਂ ਦੇ ਪਤੀ ਅਤੇ ‘ਡਿਊਕ ਆਫ ਐਡਨਬਰਗ’ ਪ੍ਰਿੰਸ ਫਿਲਿਪ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਵਿੰਡਸਰ ਕੈਸਲ ਵਿਚ ਸ਼ੁੱਕਰਵਾਰ ਸਵੇਰੇ ਉਹਨਾਂ ਦੀ ਮੌਤ ਹੋਈ ਹੈ।