ਹੈਰਾਨੀਜਨਕ! ਲੜਕੀ ਨੇ 28 ਸਾਲ ਬਾਅਦ ਕਟਵਾਏ ਅਪਣੇ ਨਹੁੰ, ਬਣਾਇਆ ਗਿਨੀਜ਼ ਵਰਲਡ ਰਿਕਾਰਡ
ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।
ਟੈਕਸਾਸ : ਅਮਰੀਕਾ ਦੇ ਟੈਕਸਾਸ ਦੀ ਅਯਾਨਾ ਵਿਲੀਅਮ ਲੰਬੇ ਨਾਮ ਦੀ ਔਰਤ ਨਹੁੰਆਂ ਦੇ ਮਾਮਲੇ ਵਿਚ ਗਿਨੀਜ਼ ਵਰਲਡ ਰਿਕਾਰਡ ਬਣਾ ਚੁਕੀ ਹੈ ਪਰ ਹੁਣ ਉਨ੍ਹਾਂ ਨੇ ਪੂਰੇ 28 ਸਾਲ ਬਾਅਦ ਆਪਣੇ ਨਹੁੰ ਕੱਟਣ ਦਾ ਫ਼ੈਸਲਾ ਕੀਤਾ। ਗਿਨੀਜ਼ ਵਰਲਡ ਰਿਕਾਰਡ ਦੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਆਖ਼ਰੀ ਵਾਰ ਜਦੋਂ ਅਯਾਨਾ ਦੇ ਨਹੁੰਆਂ ਦੀ ਲੰਬਾਈ ਮਾਪੀ ਗਈ ਸੀ ਤਾਂ ਉਹ 733.55 ਸੈਂਟੀਮੀਟਰ ਸਨ। ਅਯਾਨਾ ਨੇ ਟੈਕਸਾਸ ਦੇ ਡਾ. ਡਲੀਸਨ ਤੋਂ ਇਕ ਰੋਟਰੀ ਪਾਵਰ ਟੂਲ ਦੀ ਮਦਦ ਨਾਲ ਨਹੁੰ ਕਟਵਾਏ। ਗਿਨੀਜ਼ ਵਰਲਡ ਰਿਕਾਰਡ ਨੇ ਅਯਾਨਾ ਦੇ ਨਹੁੰ ਕੱਟਣ ਸਮੇਂ ਬਣਾਈ ਗਈ ਵੀਡੀਉ ਯੂ-ਟਿਊਬ ’ਤੇ ਸਾਂਝੀ ਕੀਤੀ ਹੈ।
ਵੀਡੀਉ ਵਿਚ ਜਿਸ ਤਰ੍ਹਾਂ ਮਸ਼ੀਨ ਨਾਲ ਅਯਾਨਾ ਦੇ ਨਹੁੰ ਕੱਟੇ ਜਾ ਰਹੇ ਹਨ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਉਥੇ ਹੀ ਕਈ ਲੋਕ ਇਹ ਸੋਚ ਕੇ ਕੰਫਿਊਜ਼ ਹਨ ਕਿ ਇੰਨੇ ਵੱਡੇ ਨਹੁੰਆਂ ਨਾਲ ਇੰਨੇ ਸਾਲਾਂ ਤੱਕ ਅਯਾਨਾ ਆਮ ਜ਼ਿੰਦਗੀ ਦੇ ਕੰਮਕਾਜ਼ ਕਿਵੇਂ ਕਰਦੀ ਸੀ?