ਪ੍ਰਿਅੰਕਾ ਚੋਪੜਾ ਨੇ ਵਿਸ਼ਵ ਨੇਤਾਵਾਂ ਨੂੰ ਕੀਤੀ ਯੂਕਰੇਨ ਦੇ ਸ਼ਰਨਾਰਥੀਆਂ ਲਈ ਮਦਦ ਦੀ ਅਪੀਲ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ- ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ

Priyanka Chopra

ਅਦਾਕਾਰਾ ਪ੍ਰਿਯੰਕਾ ਚੋਪੜਾ ਆਲਮੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਕਈ ਜਾਗਰੂਕਤਾ ਮੁਹਿੰਮਾਂ ਵੀ ਚਲਾ ਰਹੇ ਹਨ। ਉਹ ਨਾ ਸਿਰਫ਼ ਇੱਕ ਅਭਿਨੇਤਰੀ ਹੈ ਸਗੋਂ ਇੱਕ ਸ਼ਾਨਦਾਰ ਮੇਜ਼ਬਾਨ ਅਤੇ ਮਾਂ ਵੀ ਹੈ। ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਚੋਪੜਾ ਅਕਸਰ ਸਮਾਜਿਕ ਕੰਮਾਂ ਨੂੰ ਲੈ ਕੇ ਵੀਡੀਓ ਅਤੇ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਪ੍ਰਿਅੰਕਾ ਚੋਪੜਾ ਨੇ ਪੂਰਬੀ ਯੂਰਪ ਵਿੱਚ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਲਈ ਮਦਦ ਦੀ ਅਪੀਲ ਕੀਤੀ ਹੈ। 

ਵੀਡੀਓ 'ਚ ਪ੍ਰਿਯੰਕਾ ਚੋਪੜਾ ਨੇ ਸਾਰੀ ਦੁਨੀਆ ਦੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵਕੀਲ ਅਤੇ ਕਾਰਕੁਨ ਪੂਰਬੀ ਯੂਰਪ ਵਿੱਚ ਯੂਕਰੇਨ ਦੇ ਸ਼ਰਨਾਰਥੀਆਂ ਦੀ ਮਦਦ ਕਰ ਰਹੇ ਹਨ, ਤੁਹਾਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਯੂਕਰੇਨ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕੀਤੀ ਜਾਵੇ।

ਹਰ ਰੋਜ਼ 20 ਲੱਖ ਬੱਚੇ ਆਪਣੇ ਆਲੇ-ਦੁਆਲੇ ਦੇ ਦੇਸ਼ ਤੋਂ ਡਰ ਕੇ ਭੱਜ ਰਹੇ ਹਨ। ਆਪਣੇ ਲਈ ਸੁਰੱਖਿਅਤ ਜਗ੍ਹਾ ਲੱਭ ਰਹੇ ਹਨ। ਯੂਕਰੇਨ ਦੇ ਅੰਦਰ 2.5 ਮਿਲੀਅਨ ਬੱਚੇ ਗੁੰਮ ਹੋ ਚੁੱਕੇ ਹਨ, ਜੋ ਆਪਣੇ ਆਪ ਵਿੱਚ ਇੱਕ ਵੱਡੀ ਗਿਣਤੀ ਹੈ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਨੌਜਵਾਨਾਂ ਨੂੰ ਕਾਫੀ ਸਦਮਾ ਝੱਲਣਾ ਪੈ ਰਿਹਾ ਹੈ।

ਉਹ ਇਸ ਮਾਹੌਲ ਵਿਚ ਹਨ ਅਤੇ ਅਜਿਹਾ ਦੇਖ ਰਹੇ ਹਨ ਜੋ ਹਮੇਸ਼ਾਂ ਲਈ ਉਨ੍ਹਾਂ ਦੇ ਦਿਮਾਗ ਵਿਚ ਉਕਰਿਆ ਰਹੇਗਾ। ਉਨ੍ਹਾਂ ਦੀ ਹਾਲਤ ਪਹਿਲਾਂ ਵਰਗੀ ਨਹੀਂ ਰਹੇਗੀ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਵਾਪਰਦਾ ਦੇਖ ਰਹੇ ਹਨ, ਉਹ ਕਾਫੀ ਪ੍ਰੇਸ਼ਾਨ ਕਰਨ ਵਾਲਾ ਹੈ।  ਪ੍ਰਿਯੰਕਾ ਚੋਪੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਮੈਂ ਯੂ.ਕੇ., ਜਰਮਨੀ, ਜਾਪਾਨ, ਨਾਰਵੇ, ਆਸਟ੍ਰੇਲੀਆ ਦੇ ਮਿਲਦੇ ਹਨ ਤਾਂ ਜ਼ਰੂਰ ਗੱਲ ਕਰੋ ਕਿ ਤੁਸੀਂ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਿੰਨਾ ਫੰਡ ਇਕੱਠਾ ਕਰ ਸਕਦੇ ਹੋ।

ਕੀ ਤੁਸੀਂ ਇਨ੍ਹਾਂ ਸ਼ਰਨਾਰਥੀਆਂ ਲਈ ਖੜ੍ਹੇ ਹੋਵੋਗੇ? ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਹਨ, ਉਹ ਇਸ ਨੂੰ ਜ਼ਰੂਰ ਪੋਸਟ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਤਾਂ ਜੋ ਸਾਡੇ ਲੀਡਰਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਇੱਕ ਦੂਜੇ ਨਾਲ ਖੜੇ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ।