Canada News: ਕੈਨੇਡਾ 'ਚ ਪੰਜਾਬੀ ਬਿਲਡਰ ਦੀ ਗੋਲੀ ਮਾਰ ਕੇ ਹੱਤਿਆ
- ਗਿੱਲ ਬਿਲਟ ਹੋਮਜ਼ ਲਿਮਟਿਡ ਦੇ ਮਾਲਕ ਬੂਟਾ ਸਿੰਘ ਗਿੱਲ ਵਜੋਂ ਹੋਈ ਵਿਅਕਤੀ ਦੀ ਪਛਾਣ
Canada News: ਬਰੈਂਪਟਨ : ਕੈਨੇਡਾ ਦੇ ਐਡਮਿੰਟਨ 'ਚ ਇਕ ਨਿਰਮਾਣ ਸਥਾਨ 'ਤੇ ਭਾਰਤੀ ਮੂਲ ਦੀ ਉਸਾਰੀ ਕੰਪਨੀ ਦੇ ਮਾਲਕ ਬੂਟਾ ਸਿੰਘ ਗਿੱਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇੱਕ ਨਜ਼ਦੀਕੀ ਦੋਸਤ ਨੇ ਕਿਹਾ ਕਿ ਗਿੱਲ ਸ਼ਹਿਰ ਦੇ ਇੱਕ ਗੁਰੂ ਘਰ ਦਾ ਪ੍ਰਮੁੱਖ ਮੈਂਬਰ ਸੀ ਅਤੇ "ਪੰਜਾਬੀ ਭਾਈਚਾਰੇ ਨਾਲ ਮਜ਼ਬੂਤ ਸਬੰਧ" ਸੀ।
ਦਰਅਸਲ ਕੈਨੇਡਾ ਦੇ ਸਾਊਥ ਐਡਮਿੰਟਨ ‘ਚ ਕੰਮ ਵਾਲੀ ਥਾਂ ‘ਤੇ ਦਿਨ-ਦਿਹਾੜੇ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗਿੱਲ ਬਿਲਟ ਹੋਮਜ਼ ਲਿਮਟਿਡ ਦਾ ਮਾਲਕ ਬੂਟਾ ਸਿੰਘ ਗਿੱਲ ਮਾਰੇ ਗਏ ਵਿਅਕਤੀਆਂ ਵਿਚੋਂ ਇੱਕ ਸੀ, ਉਨ੍ਹਾਂ ਦੀ ਸੋਮਵਾਰ ਨੂੰ ਐਡਮਿੰਟਨ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਕ ਰਿਪੋਰਟ ਅਨੁਸਾਰ, ਸਰਬਜੀਤ ਸਿੰਘ, ਇੱਕ ਸਿਵਲ ਇੰਜੀਨੀਅਰ, ਜਿਸ ਨੂੰ ਘਟਨਾ ਵਿਚ ਗੋਲੀ ਮਾਰ ਦਿੱਤੀ ਗਈ ਸੀ, ਕਥਿਤ ਤੌਰ ‘ਤੇ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ। ਬੂਟਾ ਸਿੰਘ ਗਿੱਲ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਮੁੱਖ ਨਿਰਮਾਤਾ ਅਤੇ ਮੁਖੀ ਸੀ।
ਮਨਿੰਦਰ ਗਿੱਲ ਨੇ ਦੱਸਿਆ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਉਸਾਰੀ ਵਾਲੀ ਥਾਂ ‘ਤੇ ਤਿੰਨ ਵਿਅਕਤੀ ਮੌਜੂਦ ਸਨ, ਜਦੋਂ ਝਗੜਾ ਹੋਇਆ, ਜਿਸ ਦੇ ਸਿੱਟੇ ਵਜੋਂ ਇੱਕ ਭਾਰਤੀ ਮੂਲ ਦੇ ਉਸਾਰੀ ਮਜ਼ਦੂਰ ਨੇ ਕਥਿਤ ਤੌਰ ‘ਤੇ ਗਿੱਲ ਅਤੇ ਸਿੰਘ ਦੇ ਗੋਲੀ ਵੱਜ ਗਈ। ਹਾਲਾਂਕਿ ਝਗੜੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਜਾਂਚ ਜਾਰੀ ਹੈ।
(For more Punjabi news apart from Punjabi builder shot dead in Canada News in punjabi , stay tuned to Rozana Spokesman)