MINISO ਖੋਲੇਗੀ ਕੈਲਗਰੀ ਵਿਖੇ ਆਪਣਾ ਪਹਿਲਾ ਸਟੋਰ।
ਮਿਨੀਸੋ ਨੇ ਪਹਲੇ 100 ਗਾਹਕਾਂ ਲਈ ਖ਼ਾਸ ਤੋਹਫਿਆਂ ਦਾ ਇੰਤਜ਼ਾਮ ਕੀਤਾ
MINISO
ਕੈਲਗਰੀ: ਦੁਨੀਆ ਦੀ ਨਾਮਵਰ ਰਿਟੇਲ ਕੰਪਣੀਆਂ ਵਿਚ ਸ਼ੁਮਾਰ 'ਮਿਨੀਸੋ' ਇਸ ਹਫਤੇ ਕੈਲਗਰੀ ਵਿਖੇ ਆਪਣਾ ਪਹਿਲਾ ਰਿਟੇਲ ਸਟੋਰ ਖੋਲਣ ਦੀ ਤਿਆਰੀ ਵਿਚ ਹੈ। ਇਹ ਸਟੋਰ ਬੀਕਨ ਹਿੱਲ ਸੈਂਟਰ ਵਿਚ ਹੋਵੇਗਾ ਅਤੇ ਪੂਰੇ ਅਲਬਰਟਾ ਵਿਚ ਕੰਪਣੀ ਦਾ ਇਹ ਦੂਜਾ ਸਟੋਰ ਹੋਵੇਗਾ। ਇਸ ਸਟੋਰ ਦੀ ਸ਼ੁਰੂਆਤ 12 ਮਈ ਦਿਨ ਸ਼ਨੀਵਾਰ ਤੋਂ ਹੋਵੇਗੀ। ਮਿਨੀਸੋ ਨੇ ਪਹਲੇ 100 ਗਾਹਕਾਂ ਲਈ ਖ਼ਾਸ ਤੋਹਫਿਆਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਮਿਨੀਸੋ ਇਕ ਲਾਈਫ ਸਟਾਈਲ ਬਰਾਂਡ ਹੈ ਜੋ ਕਿ ਇਲੈਕਟ੍ਰੋਨਿਕਸ ਤੋਂ ਲੈਕੇ ਕਾਸਮੈਟਿਕਸ, ਹੋਮ ਫੁਰਨਿਸ਼ਿੰਗ ਅਤੇ ਰਸੋਈ ਦੀਆਂ ਵਸਤਾਂ ਇਕ ਹੀ ਛੱਤ ਹੇਠਾਂ ਮੁਹਈਆ ਕਰਵਾਉਂਦਾ ਹੈ।