ਕੈਨੇਡਾ ਵਿਚ ਕਿਰਾਏ ਦੀ ਕੀਮਤਾਂ ਅਸਮਾਨੀ ਲਗਿਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਰੇਕ ਪੰਜਾਂ ਵਿਚੋਂ ਇਕ ਕੈਨੇਡੀਅਨ ਆਪਣੀ ਕਮਾਈ ਦਾ 50 ਫ਼ੀਸਦ ਹਾਊਸਿੰਗ ਵਿਚ ਦਿੰਦੇ

Canada

ਕੈਨੇਡਾ: ਜੇਕਰ ਤੁਸੀ ਕੈਨੇਡਾ ਵਿਚ ਅਪਣੀ ਅੱਧੀ ਤੋਂ ਜ਼ਿਆਦਾ ਕਮਾਈ ਕਿਰਾਏ ਵਜੋਂ ਦਿੰਦੇ ਹੋ ਤਾਂ ਅਜਿਹਾ ਕਰਨ ਵਾਲੇ ਤੁਸੀ ਇਕੱਲੇ ਨਹੀਂ ਹੋ। ਤਕਰੀਬਨ ਅੱਧੇ ਤੋਂ ਜ਼ਿਆਦਾ ਕੈਨੇਡੀਅਨਜ਼ ਆਪਣੀ ਕਮਾਈ ਦਾ 30 ਫ਼ੀਸਦ ਕਿਰਾਏ ਵਿਚ ਦਿੰਦੇ ਹਨ ਅਤੇ ਹਰੇਕ ਪੰਜਾਂ ਵਿਚੋਂ ਇਕ ਕੈਨੇਡੀਅਨ ਆਪਣੀ ਕਮਾਈ ਦਾ 50 ਫ਼ੀਸਦ ਹਾਊਸਿੰਗ ਵਿਚ ਦਿੰਦੇ ਹਨ, ਇਹ ਕਹਿਣਾ ਹੈ ਕੈਨੇਡੀਅਨ ਰੈਂਟਲ ਹਾਊਸਿੰਗ ਇੰਡੈਕਸ ਦਾ। ਹਾਊਸਿੰਗ ਐਸੋਸੀਏਸ਼ਨ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਹੈ। ਹਾਊਸਿੰਗ ਐਸੋਸੀਏਸ਼ਨ ਦੇ ਇੰਡੈਕਸ ਵਿਚ ਸਾਹਮਣੇ ਆਇਆ ਕਿ 1.7 ਮਿਲੀਅਨ ਤੋਂ ਵਧੇਰੇ ਲੋਕ ਆਪਣੀ ਕੁਲ ਕਮਾਈ ਦਾ 30 ਫ਼ੀਸਦੀ ਕਿਰਾਏ ਵਿਚ ਦਿੰਦੇ ਹਨ, ਜਦੋਂ ਕਿ ਲਗਭਗ 795,000 ਲੋਕ ਅਪਣੀ ਕਮਾਈ ਦਾ 50 ਫ਼ੀਸਦ ਕਿਰਾਏ ਤੇ ਖਰਚ ਕਰਦੇ ਹਨ। ਇਹ ਮਹਿੰਗਾਈ ਇਕੱਲੀ ਸ਼ਹਿਰੀ ਖੇਤਰਾਂ ਤਕ ਹੀ ਸੀਮਿਤ ਨਹੀਂ ਬਲਕਿ ਪੇਂਡੂ ਖੇਤਰਾਂ ਤਕ ਵੀ ਪਹੁੰਚ ਚੁਕੀ ਹੈ।