ਗੁਰਦਵਾਰਾ ਸ੍ਰੀ ਸਿੰਘ ਸਭਾ ਤੋਂ ਸਿੱਖ ਸੰਗਤ ਨੇ ਸਰੂਪ ਉਠਾਏ
ਇਥੋਂ ਦੇ ਇਕ ਰੇਡੀਉ ਸਟੇਸ਼ਨ ਪੇਸ਼ਕਾਰ ਵਲੋਂ ਲਗਾਤਾਰ ਸਿੱਖ ਸਿਧਾਂਤਾ, ਸਿੱਖ ਗੁਰੂਆਂ, ਧਾਰਮਕ ਗ੍ਰੰਥਾਂ ਅਤੇ ਸੂਰਬੀਰ ਸਿੱਖ ਜਰਨੈਲਾਂ ਸਬੰਧੀ ਰੇਡੀਉ ਉਤੇ ਕੀਤੀ ਜਾਂਦੀ ...
ਔਕਲੈਂਡ, 8 ਮਈ (ਹਰਜਿੰਦਰ ਸਿੰਘ ਬਸਿਆਲਾ) : ਇਥੋਂ ਦੇ ਇਕ ਰੇਡੀਉ ਸਟੇਸ਼ਨ ਪੇਸ਼ਕਾਰ ਵਲੋਂ ਲਗਾਤਾਰ ਸਿੱਖ ਸਿਧਾਂਤਾ, ਸਿੱਖ ਗੁਰੂਆਂ, ਧਾਰਮਕ ਗ੍ਰੰਥਾਂ ਅਤੇ ਸੂਰਬੀਰ ਸਿੱਖ ਜਰਨੈਲਾਂ ਸਬੰਧੀ ਰੇਡੀਉ ਉਤੇ ਕੀਤੀ ਜਾਂਦੀ ਵਿਚਾਰ ਚਰਚਾ ਵਿਚ ਨਿਰਾਦਰੀ ਭਰੇ ਸ਼ਬਦਾਂ ਦੀ ਵਰਤੋਂ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਤਕ ਪੁੱਜਾ ਸੀ।ਇਸ ਸਬੰਧੀ ਜਥੇਧਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਇਕ ਸੰਸਥਾ ਦੇ ਨਾਂ ਉਤੇ ਵੀਡੀਉ ਸੰਦੇਸ਼ ਦੇ ਕੇ ਕਿਹਾ ਸੀ ਕਿ ਸਿੱਖ ਸੰਗਤਾਂ ਇਸ ਸਬੰਧੀ ਕਾਰਵਾਈ ਕਰਨ। ਬੀਤੇ ਕੱਲ੍ਹ ਸ਼ਾਮ ਨੂੰ ਇਸ ਸਬੰਧੀ ਇਕ ਸਰਬ ਸਾਂਝੀ ਮੀਟਿੰਗ ਸੀ ਅਤੇ ਮੀਟਿੰਗ ਦੌਰਾਨ ਤੁਰੰਤ ਐਕਸ਼ਨ ਉਤੇ ਸਹਿਮਤੀ ਹੋਣ ਉਪਰੰਤ ਸਿੱਖ ਸੰਗਤਾਂ ਦਾ ਇਕ ਦਲ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਵਿਖੇ ਗਿਆ
ਅਤੇ ਪ੍ਰਚਲਿਤ ਰਹਿਤ ਮਰਿਯਾਦਾ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਉਥੇ ਮੌਜੂਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹੋਰ ਗੁਟਕੇ ਉਠਾ ਕੇ ਦੂਜੇ ਗੁਰਦਵਾਰਾ ਸਾਹਿਬਾਨ ਦੇ ਵਿਚ ਪਹੁੰਚਾਏ ਗਏ। ਪਤਾ ਲੱਗਾ ਹੈ ਕਿ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਪੁੱਜ ਚੁੱਕਾ ਹੈ ਅਤੇ ਪੁਲਿਸ ਤਫਤੀਸ਼ ਦੇ ਬਾਅਦ ਅਪਣਾ ਕੋਈ ਫ਼ੈਸਲਾ ਦੇ ਸਕਦੀ ਹੈ ਕਿ ਉਹ ਠੀਕ ਹੋਇਆ ਹੈ ਜਾਂ ਗ਼ਲਤ? ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਰਬ ਸਾਂਝੀ ਮੀਟਿੰਗ ਦੇ ਵਿਚ ਕਈ ਗੁਰਦਵਾਰਾ ਸਾਹਿਬਾਨਾਂ ਦੇ ਮੈਂਬਰ ਵੀ ਪਹੁੰਚੇ ਹੋਏ ਸਨ। ਇਸ ਕਾਰਵਾਈ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਜਿਸ ਵਿਚ ਤਸੱਲੀ ਪ੍ਰਗਟਾਈ ਗਈ ਹੈ।