ਟਰਾਂਟੋ ਯੂਨੀਵਰਸਿਟੀ ਨੂੰ ਜਲਦੀ ਮਿਲੇਗੀ 14 ਮੰਜ਼ਿਲਾ ਲੱਕੜ ਦੀ ਇਮਾਰਤ।
ਟਰਾਂਟੋ ਵਿਚ ਲਕੜੀ ਦੀ ਇਹ ਦੂਜੀ ਇਮਾਰਤ ਹੋਵੇਗੀ
Toronto
ਟਰਾਂਟੋ: ਟਰਾਂਟੋ ਯੂਨੀਵਰਸਿਟੀ ਵਿਚ ਜਲਦੀ ਹੀ 14 ਮੰਜ਼ਿਲਾ ਲੱਕੜੀ ਦੀ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ। ਇਹ ਇਮਾਰਤ ਡਾਊਨ ਟਾਊਨ ਟਰਾਂਟੋ ਦੇ ਕੈਮਪਸ ਵਿਚ ਉਸਾਰੀ ਜਾਵੇਗੀ। ਜ਼ਿਕਰਯੋਗ ਹੈ ਕਿ ਪੂਰੇ ਉੱਤਰੀ ਅਮਰੀਕਾ ਵਿਚ ਲਕੜੀ ਨਾਲ ਬਾਣੀ ਇਹ ਸਬ ਤੋਂ ਉੱਚੀ ਇਮਾਰਤ ਹੋਵੇਗੀ। ਟਰਾਂਟੋ ਯੂਨੀਵਰਸਿਟੀ ਮੁਤਾਬਿਕ ਇਹਨਾ ਇਮਾਰਤਾਂ ਦਾ ਕਾਰਬਨ ਫੁੱਟਪ੍ਰਿੰਟ ਵੀ ਘੱਟ ਹੁੰਦਾ ਹੈ ਅਤੇ ਇਸਦੇ ਨਿਰਮਾਣ ਵਿਚ ਵੀ ਘਾਟ ਸਮਾਂ ਲੱਗਦਾ ਹੈ। ਇਹ ਟਾਵਰ ਗੋਲਡਰਿੰਗ ਸੈਂਟਰ ਤੇ ਬਣਾਇਆ ਜਾਵੇਗਾ ਅਤੇ ਇਸ ਵਿਚ ਸਰੀਰਕ ਸਿੱਖਿਆ, ਸਕੂਲ ਆਫ ਗਲੋਬਲ ਅਫ਼ੇਅਰਜ਼ ਵਰਗੇ ਕੋਰਸ ਸ਼ਾਮਿਲ ਹੋਣਗੇ। ਇਸ ਟਾਵਰ ਨੂੰ ਖ਼ਰਚਾ ਯੂਨੀਵਰਸਿਟੀ ਦੇ ਨਾਲ ਨਾਲ ਉਨਟਾਰੀਓ ਅਤੇ ਫ਼ੈਡਰਲ ਸਰਕਾਰਾਂ ਤੋਂ ਮਿਲੇਗਾ। ਟਰਾਂਟੋ ਵਿਚ ਲਕੜੀ ਦੀ ਇਹ ਦੂਜੀ ਇਮਾਰਤ ਹੋਵੇਗੀ ਅਤੇ ਆਸ ਹੈ ਕਿ ਇਸ ਦਾ ਨਿਰਮਾਣ 2019 ਦੇ ਅਖੀਰ ਤਕ ਸ਼ੁਰੂ ਹੋ ਜਾਵੇਗਾ।