ਵਿਸ਼ਵ ਸਿਹਤ ਸੰਗਠਨ ਨੇ ਇਕ ਹੋਰ ਚੀਨੀ ਕੋਰੋਨਾ ਵੈਕਸੀਨ ਨੂੰ ਦਿਤੀ ਮਨਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਮਨਜ਼ੂਰੀ ਤੋਂ ਬਾਅਦ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਪ੍ਰੋਗਰਾਮ ਜ਼ਰੀਏ ਲੋੜਵੰਦ ਦੇਸ਼ਾਂ ਤਕ ਕੋਰੋਨਾ ਰੋਕੂ ਵੈਕਸੀਨ ਦੀ ਡੋਜ਼ ਪਹੁੰਚਾਉਣ ਦੀ ਉਮੀਦ ਜਾਗੀ।

World Health Organization approves another Chinese corona vaccine

ਜੇਨੇਵਾ : ਚੀਨ ਦੀ ਸਿਨੋਫ਼ਾਰਮਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਡਬਲਯੂਐਚਓ ਨੇ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਤੋਂ ਬਾਅਦ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਪ੍ਰੋਗਰਾਮ ਜ਼ਰੀਏ ਲੋੜਵੰਦ ਦੇਸ਼ਾਂ ਤਕ ਕੋਰੋਨਾ ਰੋਕੂ ਵੈਕਸੀਨ ਦੀ ਡੋਜ਼ ਪਹੁੰਚਾਉਣ ਦੀ ਉਮੀਦ ਜਾਗੀ। ਇਸ ਜ਼ਰੀਏ ਗਰੀਬ ਤੇ ਲੋੜਵੰਦ ਦੇਸ਼ਾਂ ਤਕ ਕੋਰੋਨਾ ਰੋਕੂ ਵੈਕਸੀਨ ਪਹੁੰਚਾਈ ਜਾ ਰਹੀ ਹੈ।

ਯੂਨੀਸੈੱਫ ਤੇ ਡਬਲਯੂਐੱਚਓ ਦੇ ਅਮਰੀਕਾ ਖੇਤਰੀ ਪ੍ਰੋਗਰਾਮ ਜ਼ਰੀਏ ਵੀ ਇਸ ਨੂੰ ਵੰਡਿਆ ਜਾ ਸਕਦਾ ਹੈ। ਡਬਲਯੂਐੱਚਓ ਦੇ ਜਨਰਲ ਡਾਇਰੈਕਟਰ ਟੇਡਰੋਸ ਅਧਨੋਮ ਘੇਬ੍ਰੇਅਸਸ ਨੇ ਕਿਹਾ ਕਿ ਚੀਨੀ ਵੈਕਸੀਨ ਨੂੰ ਮਿਲਾ ਕੇ ਹੁਣ ਤਕ ਛੇ ਕੋਰੋਨਾ ਰੋਕੂ ਵੈਕਸੀਨ ਨੂੰ ਏਜੰਸੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ।

ਡਬਲਯੂਐਚਓ ਦੇ ਤਕਨੀਕੀ ਪਰਾਮਰਸ਼ ਸਮੂਹ ਨੇ ਪਹਿਲੀ ਵਾਰ ਚੀਨ ਦੀ ਕਿਸੇ ਕੋਰੋਨਾ ਰੋਕੂ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਸਿਨੋਫ਼ਾਰਮਾ ਵਲੋਂ ਬਣਾਈ ਵੈਕਸੀਨ ਨੂੰ ਆਉਣ ਵਾਲੇ ਦਿਨਾਂ ’ਚ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਕੋਵੈਕਸ ਪ੍ਰੋਗਰਾਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ।