Donald Trump : ਡੋਨਾਲਡ ਟਰੰਪ ਦਾ ਪੁੱਤਰ ਬੈਰਨ ਟਰੰਪ ਫਲੋਰੀਡਾ ਦੇ ਪ੍ਰਤੀਨਿਧੀ ਵਜੋਂ ਰਿਪਬਲਿਕਨ ਕਨਵੈਨਸ਼ਨ 'ਚ ਹੋਣਗੇ ਸ਼ਾਮਲ
Donald Trump : ਪਾਵਰ ਨੇ ਕਿਹਾ ਕਿ ਬੈਰਨ ਟਰੰਪ ਫਲੋਰੀਡਾ ਤੋਂ ਨੈਸ਼ਨਲ ਅਸੈਂਬਲੀ ਲਈ 41 ਪ੍ਰਤੀਨਿਧੀਆਂ ’ਚੋਂ ਹੋਣਗੇ ਇੱਕ
Donald Trump : ਮਿਆਮੀ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਛੋਟੇ ਪੁੱਤਰ ਬੈਰਨ ਟਰੰਪ ਨੂੰ ਫਲੋਰੀਡਾ ’ਚ ਡੈਲੀਗੇਟ ਵਜੋਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਸੂਬਾ ਪਾਰਟੀ ਪ੍ਰਧਾਨ ਨੇ ਬੀਤੇ ਦਿਨੀਂ ਨੂੰ ਇਹ ਜਾਣਕਾਰੀ ਦਿੱਤੀ।
ਰਿਪਬਲਿਕਨ ਪਾਰਟੀ ਆਫ ਫਲੋਰੀਡਾ ਦੇ ਚੇਅਰਮੈਨ ਇਵਾਨ ਪਾਵਰ ਨੇ ਕਿਹਾ ਕਿ 18 ਸਾਲਾ ਬੈਰਨ ਟਰੰਪ ਫਲੋਰੀਡਾ ਤੋਂ ਨੈਸ਼ਨਲ ਅਸੈਂਬਲੀ ਲਈ 41 ਪ੍ਰਤੀਨਿਧੀਆਂ ’ਚੋਂ ਇੱਕ ਹੋਣਗੇ। ਇਸ ਕਾਨਫ਼ਰੰਸ ’ਚ ਟਰੰਪ ਨੂੰ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦਾ ਅਧਿਕਾਰਤ ਉਮੀਦਵਾਰ ਐਲਾਨਿਆ ਜਾਵੇਗਾ। ਦੇਸ਼ ’ਚ ਨਵੰਬਰ ਵਿਚ ਚੋਣਾਂ ਹੋਣੀਆਂ ਹਨ।
(For more news apart from Donald Trump's son Barron Trump will attend Republican Convention as representative Florida News in Punjabi, stay tuned to Rozana Spokesman)