USA ਨਿਵਾਸੀ ਨੇ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਬਣਾਇਆ ਨਕਲੀ ਪਿਉ, ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੁਲਜ਼ਮਾਂ ਖ਼ਿਲਾਫ਼ ਫੇਜ਼-ਅੱਠ ਥਾਣੇ ਵਿੱਚ ਧੋਖਾਧੜੀ ਸਮੇਤ ਪੰਜ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ

Fake father made to get kidney transplant by USA resident

ਮੁਹਾਲੀ:  ਪੁਲਿਸ ( police)  ਨੇ ਯੂਐਸਏ ਨਿਵਾਸੀ ਹਰਜੀਤ ਸਿੰਘ ਅਤੇ ਉਸਦੇ ਸਾਥੀ ਸੁਰਿੰਦਰ ਸਿੰਘ ਖ਼ਿਲਾਫ਼ ਫਰਜ਼ੀ ਤਰੀਕੇ ਨਾਲ ਆਧਾਰ ਕਾਰਡ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਫੇਜ਼-ਅੱਠ ਥਾਣੇ ਵਿੱਚ ਧੋਖਾਧੜੀ ਸਮੇਤ ਪੰਜ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ( police) ਨੂੰ ਅੰਮ੍ਰਿਤਸਰ( Amritsar )  ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਹਵੇਲੀਆ ਦੇ ਰਹਿਣ ਵਾਲੇ ਪਰਮਜੀਤ ਸਿੰਘ( Paramjit Singh)   ਨੇ ਸ਼ਿਕਾਇਤ ਦਿੱਤੀ ਸੀ।

ਪਰਮਜੀਤ ਸਿੰਘ( Paramjit Singh)  ਨੇ ਦੱਸਿਆ ਸੀ ਕਿ ਉਸ ਦੀ ਲੜਕੀ ਅਮਨਦੀਪ ਕੌਰ(Amandeep kaur) ਦਾ ਵਿਆਹ 2006 ਵਿੱਚ ਫਗਵਾੜਾ ਦੇ ਵਸਨੀਕ ਹਰਜੀਤ ਸਿੰਘ ਨਾਲ ਹੋਇਆ ਸੀ। ਇਸ ਜੋੜੇ ਦੇ ਦੋ ਪੁੱਤਰ ਹਨ। ਇਸਦੀ ਲੜਕੀ ਆਪਣੇ ਪਤੀ ਨਾਲ ਅਮਰੀਕਾ ਦੇ ਕੈਲੀਫੋਰਨੀਆ( California) 
ਵਿਚ ਰਹਿੰਦੀ ਹੈ। ਹਰਜੀਤ ਸਿੰਘ ਅਮਰੀਕਾ ਦਾ ਨਾਗਰਿਕ ਹੈ।
 

 ਇਹ ਵੀ ਪੜ੍ਹੋ:  ਐਲੋਪੈਥੀ ਵਿਵਾਦ: ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ, ਪਟਨਾ 'ਚ IMA ਨੇ ਦਰਜ ਕਰਵਾਈ FIR

 

ਪਰਮਜੀਤ ਸਿੰਘ( Paramjit Singh)  ਨੇ ਦੱਸਿਆ ਕਿ ਪਿਛਲੇ ਸਾਲ ਹਰਜੀਤ ਸਿੰਘ( Harjit Singh)  ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ। ਉਸ ਨੇ ਵਿੱਚ ਮੁਹਾਲੀ ਦੇ ਨਿੱਜੀ ਹਸਪਤਾਲ ਤੋਂ ਕਿਡਨੀ ਦੀ ਬਿਮਾਰੀ ਦਾ ਇਲਾਜ ਕਰਵਾਇਆ। ਸੱਤ ਅੱਠ ਮਹੀਨਿਆਂ ਤੋਂ ਉਸਦੀ ਧੀ ਅਤੇ ਹਰਜੀਤ ਸਿੰਘ ਵਿਚਾਲੇ ਕੁਝ ਮੁੱਦਿਆਂ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਹਰਜੀਤ ਆਪਣਾ ਕਿਡਨੀ ਟ੍ਰਾਂਸਪਲਾਂਟ( Kidney transplant) ਕਰਵਾਉਣਾ ਚਾਹੁੰਦਾ ਸੀ।

 ਇਹ ਵੀ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

 

ਕਿਡਨੀ ਟ੍ਰਾਂਸਪਲਾਂਟ( Kidney transplant)  ਖੂਨ ਦੇ ਸੰਬੰਧ ਵਿੱਚ ਅਸਾਨੀ ਨਾਲ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿਚ ਹਰਜੀਤ ਸਿੰਘ ਨੇ ਸੁਰਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਆਪਣਾ ਪਿਤਾ ਦਿਖਾ ਕੇ ਜਾਅਲੀ ਆਧਾਰ ਕਾਰਡ ਬਣਾਇਆ ਸੀ। ਹਰਜੀਤ ਸਿੰਘ( Harjit Singh)  ਨੇ ਇਸ ਲਈ ਸੁਰਿੰਦਰ ਸਿੰਘ ਨੂੰ ਤੀਹ ਲੱਖ ਰੁਪਏ ਦਿੱਤੇ ਸਨ। ਜਦੋਂ ਕਿ ਹਰਜੀਤ ਸਿੰਘ( Harjit Singh) ਦਾ ਪਿਤਾ ਰੇਸ਼ਮ ਸਿੰਘ ਉਸ ਸਮੇਂ ਅਮਰੀਕਾ ਰਹਿ ਰਿਹਾ ਸੀ। ਇਸ ਸਬੰਧ ਵਿੱਚ, ਉਨ੍ਹਾਂ ਵੱਲੋਂ ਫਰਵਰੀ ਮਹੀਨੇ ਵਿੱਚ ਐਸ.ਏ.ਪੀ. ਨੂੰ ਸ਼ਿਕਾਇਤ ਦਿੱਤੀ ਗਈ ਸੀ। ਐਸਪੀ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ