ਪ੍ਰਮਾਣੂ ਮੁੱਦੇ 'ਤੇ ਅਮਰੀਕਾ ਦੀ ਮੰਗ 'ਧਮਕਾਉਣ ਵਾਲੀ' : ਉੱਤਰੀ ਕੋਰੀਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਉੱਤਰੀ ਕੋਰੀਆ ਦੀ ਦੋ ਦਿਨ ਤਕ ਚਲੀ ਗੰਭੀਰ ਸ਼ਾਂਤੀ ਵਾਰਤਾ ਹੁਣ ਮੁਸ਼ਕਲ 'ਚ ਘਿਰਦੀ ਨਜ਼ਰ ਆ ਰਹੀ ਹੈ। ਪਿਉਂਗਯਾਂਗ ਨੇ ਵਾਸ਼ਿੰਗਟਨ ਦੀ ਪ੍ਰਮਾਣੂ ਖ਼ਾਤਮੇ ...

Kim Jong Un

ਟੋਕੀਉ,  ਅਮਰੀਕਾ ਅਤੇ ਉੱਤਰੀ ਕੋਰੀਆ ਦੀ ਦੋ ਦਿਨ ਤਕ ਚਲੀ ਗੰਭੀਰ ਸ਼ਾਂਤੀ ਵਾਰਤਾ ਹੁਣ ਮੁਸ਼ਕਲ 'ਚ ਘਿਰਦੀ ਨਜ਼ਰ ਆ ਰਹੀ ਹੈ। ਪਿਉਂਗਯਾਂਗ ਨੇ ਵਾਸ਼ਿੰਗਟਨ ਦੀ ਪ੍ਰਮਾਣੂ ਖ਼ਾਤਮੇ ਦੀਆਂ ਮੰਗਾਂ ਨੂੰ 'ਧਮਕਾਉਣ ਵਾਲੀ' ਕਰਾਰ ਦਿੰਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ।ਸਮਾਚਾਰ ਏਜੰਸੀ ਕੇਸੀਐਨਏ ਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਪੋਂਪਿਉ ਨੇ ਪ੍ਰਮਾਣੂ ਮੁੱਦੇ 'ਤੇ 'ਇਕ ਪੱਖੀ ਅਤੇ ਧਮਕਾਉਣ ਵਾਲੀ' ਮੰਗਾਂ ਰੱਖੀਆਂ, ਉਧਰ ਵਾਸ਼ਿੰਗਟਨ ਵਲੋਂ ਕਿਸੇ ਵੀ ਰਚਨਾਤਮਕ ਕਦਮ ਦੀ ਪੇਸ਼ਕਸ਼ ਨਹੀਂ ਕੀਤੀ ਗਈ।

Donald Trump

ਉਨ੍ਹਾਂ ਕਿਹਾ, ''ਸਾਨੂੰ ਅਜਿਹਾ ਲੱਗ ਰਿਹਾ ਹੈ ਕਿ ਅਮਰੀਕਾ ਨੇ ਸਾਡੀ ਸਦਭਾਵਨਾ ਅਤੇ ਚੁੱਪੀ ਨੂੰ ਗ਼ਲਤ ਸਮਝ ਲਿਆ ਹੈ।'' ਬਿਆਨ 'ਚ ਅੱਗੇ ਕਿਹਾ ਗਿਆ, ''ਸਾਨੂੰ ਲੱਗਾ ਸੀ ਕਿ ਅਮਰੀਕਾ ਕਿਸੇ ਰਚਨਾਤਮਕ ਮਤੇ ਨਾਲ ਆਵੇਗਾ ਪਰ ਸਾਡੀ ਇਹ ਆਸ ਬੇਹੱਖ ਮੂਰਖਤਾਪੂਰਨ ਸੀ।'' ਵਿਦੇਸ਼ ਮੰਤਰੀ ਨੇ ਕਿਹਾ, ''ਇਹ ਪੇਚੀਦਾ ਮੁੱਦੇ ਹਨ ਪਰ ਅਸੀਂ ਸਾਰੇ ਮੁੱਖ ਮੁੱਦਿਆਂ 'ਤੇ ਕੰਮ ਸ਼ੁਰੂ ਕਰ ਦਿਤਾ ਹੈ। ਕੁੱਝ 'ਚ ਸਫ਼ਲਤਾ ਮਿਲੀ ਤਾਂ ਕੁਝ 'ਤੇ ਅਜੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ।''ਉੱਤਰੀ ਕੋਰੀਆ ਨਾਲ ਹੋਈ ਗੱਲਬਾਤ 'ਤੇ ਅਪਣੇ ਜਾਪਾਨੀ ਅਤੇ ਦਖਣੀ ਕੋਰੀਆਈ ਹਮਰੁਤਬਿਆਂ ਨਾਲ ਚਰਚਾ ਲਈ ਟੋਕੀਓ ਪਹੁੰਚੇ ਪੋਂਪਿਉ ਨੇ ਕਿਹਾ ਕਿ ਗੱਲਬਾਤ ਸਕਾਰਾਤਮਕ ਰਹੀ। (ਪੀਟੀਆਈ)