ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ, ‘ਮੈਂ ਹਾਈਡਰੋਕਸੀਕਲੋਰੋਕਵੀਨ ਨਾਲ ਠੀਕ ਹੋ ਜਾਵਾਂਗਾ’
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਾਈਡਰੋਕਸੀਕਲੋਰੋਕਵੀਨ ਦਵਾਈ ਲੈਣ
ਰਿਯੋ ਡੀ ਜਿਨੇਰਿਯੋ, 8 ਜੁਲਾਈ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਾਈਡਰੋਕਸੀਕਲੋਰੋਕਵੀਨ ਦਵਾਈ ਲੈਣ ਨਾਲ ਉਹ ਕੋਰੋਨਾ ਵਾਇਰਸ ਤੋਂ ਠੀਕ ਹੋ ਜਾਣਗੇ। ਹਾਈਡਰੋਕਸੀਕਲੋਰੋਕਵੀਨ ਮਲੇਰੀਆ ਦੇ ਇਲਾਜ ’ਚ ਕੰਮ ਆਉਣ ਵਾਲੀ ਦਵਾਈ ਹੈ ਜੋ ਕੋਵਿਡ 19 ਮਹਾਂਮਾਰੀ ’ਚ ਹੁੱਣ ਤਕ ਸਫ਼ਲ ਨਹੀਂ ਹੋਈ ਹੈ।
ਬੋਲਸੋਨਾਰੋ ਨੇ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਦੇ ਕੋਰੋਨਾ ਪ੍ਰਭਾਵਤ ਹੋਣ ਦੀ ਪੁਸ਼ਟੀ ਹੈ। ਉਨ੍ਹਾਂ ਨੇ ਦਸਿਆ ਕਿ ਬੁਖ਼ਾਰ, ਸ਼ਰੀਰ ਵਿਚ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਦੇ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਫੇਫੜੇ ਦਾ ਐਕਸਰੇ ਕਰਾਇਆ ਸੀ। ਉਨ੍ਹਾਂ ਦਸਿਆ ਕਿ ਮੰਗਲਵਾਰ ਤਕ ਉਨ੍ਹਾਂ ਬੁਖ਼ਾਰ ਠੀਕ ਹੋ ਗਿਆ ਸੀ ਅਤੇ ਇਹ ਹਾਈਡਰੋਕਸੀਕਲੋਰੋਕਵੀਨ ਦਵਾਈ ਲੈਣ ਨਾਲ ਠੀਕ ਹੋਇਆ। ਉਨ੍ਹਾਂ ਕਿਹਾ, ‘‘ਮੈਂ ਕਾਫ਼ੀ ਠੀਕ ਹਾਂ। ਮੈਂ ਇਥੇ ਘੁੰਮਣਾ ਚਾਹੁੰਦਾ ਹਾਂ, ਪਰ ਮੈਂ ਮੈਡੀਕਲ ਸਲਾਹ ਕਾਰਨ ਅਜਿਹਾ ਨਹੀਂ ਕਰ ਸਕਦਾ। ਮੰਗਲਵਾਰ ਨੂੰ ਉਨ੍ਹਾਂ ਨੇ ਫ਼ੇਸਬੁੱਕ ’ਤੇ ਹਾਈਡਰੋਕਸੀਕਲੋਰੋਕਵੀਨ ਦੀ ਤੀਸਰੀ ਖ਼ੁਰਾਕ ਲੈਂਦੇ ਹੋਏ ਵੀਡੀਉ ਪੋਸਟ ਕੀਤਾ। (ਪੀਟੀਆਈ)