ਫ਼ੇਸਬੁਕ, ਟਵਿੱਟਰ ਅਤੇ ਗੂਗਲ ਵਿਰੁਧ ਮੁਕੱਦਮਾ ਦਰਜ ਕਰਨਗੇ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਬਕਾ ਰਾਸ਼ਟਰਪਤੀ ਵਲੋਂ ਇਹ ਮੁਕੱਦਮੇ ਅਮਰੀਕਾ ਦੇ ਜ਼ਿਲ੍ਹਾ ਅਦਾਲਤ ਵਿਚ ਦਰਜ (Trump will sue Facebook, Twitter and Google) ਕੀਤੇ ਗਏ ਹਨ।  

Donald trump

ਵਾਸ਼ਿੰਗਟਨ  : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੀਆਂ ਦਿੱਗਜ ਕੰਪਨੀਆਂ ਫ਼ੇਸਬੁੱਕ,  ਟਵਿੱਟਰ ਅਤੇ ਗੂਗਲ ਸਮੇਤ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਰੁਧ ਮੁਕੱਦਮਾ (Trump will sue Facebook, Twitter and Google)  ਦਰਜ ਕਰਨਗੇ।

ਟਰੰਪ ਨੇ ਕਿਹਾ ਕਿ ਉਹ ਇਸ ਸਾਮੂਹਕ ਕਾਰਵਾਈ ਵਿਚ ਮੁਕੱਦਮਾ (Trump will sue Facebook, Twitter and Google) ਦਰਜ ਕਰਨ ਵਾਲੇ ਪ੍ਰਮੁੱਖ ਵਿਅਕਤੀ ਹੋਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਦੁਆਰਾ ਉਨ੍ਹਾਂ ’ਤੇ ਗ਼ਲਤ ਤਰੀਕੇ ਨਾਲ ਪਾਬੰਦੀ ਲਗਾਈ ਗਈ ਹੈ।

 

ਇਹ ਵੀ ਪੜ੍ਹੋ:  ਭਾਰਤ ਵਿਚ ਹਰ ਸਾਲ ਸੱਤ ਲੱਖ ਤੋਂ ਵੱਧ ਮੌਤਾਂ ਅਸਾਧਾਰਣ ਤਾਪਮਾਨ ਕਾਰਨ ਹੁੰਦੀਆਂ ਹਨ : ਰੀਪੋਰਟ 

ਟਰੰਪ ਨੇ ਨਿਊ ਜਰਸੀ ਗੋਲਫ਼ ਕੋਰਸ ਦੇ ਬੈਡਮਿੰਸਟਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਰੋਕ ਨੂੰ ਖ਼ਤਮ ਕਰਣ ਦੀ ਮੰਗ ਕਰ ਰਹੇ ਹਾਂ। ਕਾਲੀ ਸੂਚੀ ਵਿਚ ਪਾਉਣਾ, ਹਟਾਉਣ ਅਤੇ ਰੱਦ ਕਰਣਾ ਵਰਗੀ ਪ੍ਰਕਿਰਿਆ ਨੂੰ ਰੋਕਣਾ ਚਾਹੀਦਾ ਹੈ।  ਸਾਬਕਾ ਰਾਸ਼ਟਰਪਤੀ ਵਲੋਂ ਇਹ ਮੁਕੱਦਮੇ ਅਮਰੀਕਾ ਦੇ ਜ਼ਿਲ੍ਹਾ ਅਦਾਲਤ ਵਿਚ ਦਰਜ (Trump will sue Facebook, Twitter and Google) ਕੀਤੇ ਗਏ ਹਨ।