ਮਨਮੀਤ ਅਲੀਸ਼ੇਰ ਕਤਲ ਕੇਸ ਦੀ ਸੁਣਵਾਈ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆਂ ਭਰ 'ਚ ਬਹੁਚਰਚਿਤ ਮਨਮੀਤ ਅਲੀਸ਼ੇਰ ਕਤਲ ਕੇਸ ਦੀ ਫ਼ੈਸਲਾਕੁਨ ਸੁਣਵਾਈ ਮਾਨਸਕ ਸਿਹਤ ਅਦਾਲਤ ਵਲੋਂ ਦੋ ਦਿਨ 9 ਤੇ 10 ਅਗੱਸਤ ਨੂੰ ਕੀਤੀ ਜਾਵੇਗੀ.............

Manmeet Alisher's family member and others

ਬ੍ਰਿਸਬੇਨ : ਦੁਨੀਆਂ ਭਰ 'ਚ ਬਹੁਚਰਚਿਤ ਮਨਮੀਤ ਅਲੀਸ਼ੇਰ ਕਤਲ ਕੇਸ ਦੀ ਫ਼ੈਸਲਾਕੁਨ ਸੁਣਵਾਈ ਮਾਨਸਕ ਸਿਹਤ ਅਦਾਲਤ ਵਲੋਂ ਦੋ ਦਿਨ 9 ਤੇ 10 ਅਗੱਸਤ ਨੂੰ ਕੀਤੀ ਜਾਵੇਗੀ। ਇਸ ਦੌਰਾਨ ਮਰਹੂਮ ਮਨਮੀਤ ਅਲੀਸ਼ੇਰ ਦੇ ਕਤਲ, ਅਗਜ਼ਨੀ ਤੇ ਹੋਰ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਿਹਾ। ਐਂਥਨੀ ਓ ਡੋਨੋਹੀਊ ਦੇ ਮਾਨਸਕ ਬਿਮਾਰੀ ਦੀ ਜਾਂਚ ਰੀਪੋਰਟ, ਜੋ ਕਿ ਸਕਾਈਟਰਿਸਟ (ਮਾਨਸਕ ਰੋਗਾਂ ਦੇ ਮਾਹਰ) ਵਲੋਂ ਅਦਾਲਤ 'ਚ ਪੇਸ਼ ਕੀਤੀ ਜਾ ਰਹੀ ਹੈ। ਇਸ ਜਾਂਚ ਰੀਪੋਰਟ ਦੇ ਅਧਾਰ ਦੇ 'ਤੇ ਹੀ ਮਾਣਯੋਗ ਅਦਾਲਤ ਵਲੋਂ ਫ਼ੈਸਲਾ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।

ਇਸ ਅਹਿਮ ਕੇਸ ਬਾਰੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਪ, ਭਰਾ ਅਮਿਤ ਅਲੀਸ਼ੇਰ, ਪਿੰਕੀ ਸਿੰਘ ਪ੍ਰਧਾਨ ਪੰਜਾਬੀ ਵੈਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ, ਵਿਜੇ ਗਰੇਵਾਲ, ਚੇਤਨ ਪੁੰਜ ਅਤੇ ਪਰਵਾਰਕ ਦੋਸਤ ਵਿਨਰਜੀਤ ਸਿੰਘ ਗੋਲਡੀ ਸਾਬਕਾ ਉਪ ਚੇਅਰਮੈਨ ਪੀ.ਆਰ.ਟੀ.ਸੀ. ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਸਿਆ ਕਿ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੇਸ ਸਬੰਧੀ ਕਾਨੂੰਨੀ ਪੱਖ ਦੀਆਂ ਉਸਾਰੂ ਵਿਚਾਰਾਂ ਕੀਤੀਆਂ ਗਈਆਂ ਹਨ। 

ਉਨ੍ਹਾਂ ਕਿਹਾ ਕਿ ਪਿਛਲੇ ਦੌਰਿਆਂ ਸਮੇਂ ਪਰਵਾਰ ਵਲੋਂ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ), ਵੱਖ-ਵੱਖ ਮੰਤਰੀਆਂ ਤੇ ਹੋਰ ਵੀ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰ ਕੇ ਮਾਮਲੇ ਦੀ ਸੁਤੰਤਰ ਜਾਂਚ ਪੜਤਾਲ ਕਰਵਾਉਣ, ਐਨਥਨੀ ਵਲੋਂ ਕਿਹੜੇ ਕਾਰਨਾਂ ਕਰ ਕੇ ਅਣਮਨੁੱਖੀ ਢੰਗ ਦੇ ਨਾਲ ਮਨਮੀਤ ਅਲੀਸ਼ੇਰ ਦੀ ਹਤਿਆ ਕੀਤੀ ਗਈ ਹੈ। ਉਨ੍ਹਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ।