ਕੋਰੋਨਾ ਦੀ ਦਹਿਸ਼ਤ! ਦੁਨੀਆ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 2 ਕਰੋੜ ਦੇ ਕਰੀਬ ਪਹੁੰਚਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ ਵਿਚ 1 ਲੱਖ ਮੌਤਾਂ, ਭਾਰਤ-ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮਾਮਲੇ

Corona virus

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦਹਿਸ਼ਤ ਤੋਂ ਪੂਰੀ ਦੁਨੀਆ ਪਰੇਸ਼ਾਨ ਹੈ। ਬ੍ਰਾਜ਼ੀਲ ਵਿਚ ਬੀਤੇ ਦਿਨ 841 ਮੌਤਾਂ ਤੋਂ ਬਾਅਦ ਇੱਥੇ ਕੁੱਲ ਮੌਤਾਂ ਦਾ ਅੰਕੜਾ ਇਕ ਲੱਖ ਤੋਂ ਪਾਰ ਪਹੁੰਚ ਗਿਆ ਹੈ। ਉੱਥੇ ਹੀ ਬੀਤੇ ਦਿਨ ਸਭ ਤੋਂ ਜ਼ਿਆਦਾ ਮਾਮਲੇ ਭਾਰਤ ਅਤੇ ਅਮਰੀਕਾ ਵਿਚ ਸਾਹਮਣੇ ਆਏ ਹਨ। ਦੁਨੀਆ ਭਰ ਵਿਚ ਬੀਤੇ ਦਿਨ 2.61 ਲੱਖ ਨਵੇਂ ਮਾਮਲੇ ਸਾਹਮਣੇ ਆਏ, ਜਦਕਿ 5604 ਲੋਕਾਂ ਦੀ ਮੌਤ ਹੋਈ ਹੈ।

ਹੁਣ ਤੱਕ 1.97 ਕਰੋੜ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 7.28 ਲੱਖ ਲੋਕ ਅਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 72 ਲੱਖ ਤੋਂ ਪਾਰ ਪਹੁੰਚ ਗਿਆ ਹੈ। ਦੁਨੀਆ ਭਰ ਵਿਚ ਹਾਲੇ ਵੀ 63 ਲੱਖ 51 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ।

ਕਿਸ ਦੇਸ਼ ਵਿਚ ਕਿੰਨੇ ਮਾਮਲੇ

ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਸਭ ਤੋਂ ਉੱਪਰ ਹੈ। ਇੱਥੇ ਹੁਣ ਤੱਕ 51.50 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ 65 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 54 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ, ਜਦਕਿ 976 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਬ੍ਰਾਜ਼ੀਲ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਵਿਚ ਬ੍ਰਾਜ਼ੀਲ ਵਿਚ 65 ਹਜ਼ਾਰ ਨਵੇਂ ਮਾਮਲੇ ਹੋਰ ਆਏ ਹਨ।

ਅਮਰੀਕਾ- ਕੁੱਲ ਮਾਮਲੇ  5,149,663, ਮੌਤਾਂ 165,070
ਬ੍ਰਾਜ਼ੀਲ- ਕੁੱਲ ਮਾਮਲੇ 3,013,369, ਮੌਤਾਂ 100,543
ਭਾਰਤ- ਕੁੱਲ ਮਾਮਲੇ 2,152,020, ਮੌਤਾਂ 43,453

ਰੂਸ- ਕੁੱਲ ਮਾਮਲੇ 882,347, ਮੌਤਾਂ 14,854
ਸਾਊਥ ਅਫ਼ਰੀਕਾ- ਕੁੱਲ ਮਾਮਲੇ 553,188, ਮੌਤਾਂ 10,210
ਪੇਰੂ- ਕੁੱਲ ਮਾਮਲੇ 471,012, ਮੌਤਾਂ 20,844

ਮੈਕਸੀਕੋ- ਕੁੱਲ ਮਾਮਲੇ 469,407, ਮੌਤਾਂ 51,311
ਕੋਲੰਬੀਆ- ਕੁੱਲ ਮਾਮਲੇ 376,870, ਮੌਤਾਂ 12,540
ਚਿੱਲੀ- ਕੁੱਲ ਮਾਮਲੇ 371,023, ਮੌਤਾਂ 10,011
ਸਪੇਨ- ਕੁੱਲ਼ ਮਾਮਲੇ 361,442, ਮੌਤਾਂ 28,503

19 ਦੇਸ਼ਾਂ ਵਿਚ ਦੋ ਲੱਖ ਤੋਂ ਜ਼ਿਆਦਾ ਕੇਸ

ਦੁਨੀਆਂ ਦੇ 19 ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ। ਇਹਨਾਂ ਵਿਚ ਈਰਾਨ, ਪਾਕਿਸਤਾਨ, ਤੁਰਕੀ, ਸਾਊਦੀ ਅਰਬ, ਇਟਲੀ, ਜਰਮਨੀ ਅਤੇ ਬਾਂਗਲਾਦੇਸ਼ ਵੀ ਸ਼ਾਮਲ ਹਨ। ਭਾਰਤ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਮਾਮਲਿਆਂ ਵਿਚ ਤੀਜੇ ਨੰਬਰ ‘ਤੇ ਹੈ, ਜਦਕਿ ਸਭ ਤੋਂ ਜ਼ਿਆਦਾ ਮੌਤ ਦੇ ਮਾਮਲੇ ਵਿਚ ਪੰਜਵੇਂ ਨੰਬਰ ‘ਤੇ ਹੈ।