ਮੈਥੇਨਾਲ ਵਾਲਾ ਸੈਨੇਟਾਈਜ਼ਰ ਪੀਣ ਨਾਲ ਅਮਰੀਕਾ 'ਚ 4 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਲਕੋਹਲ ਵਾਲਾ ਹੈਂਡ ਸੈਨੇਟਾਈਜ਼ਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ ਪਰ ਅਜਿਹੇ ਉਤਪਾਦਾਂ ਨੂੰ ਪੀ ਕੇ ਲੋਕ ਅਪਣੀ ਜਾਨ ਦੇ ਦੁਸ਼ਮਣ ਬਣ ਰਹੇ ਹਨ।

Sanitizer

ਨਿਊਯਾਰਕ, 8 ਅਗੱਸਤ : ਅਲਕੋਹਲ ਵਾਲਾ ਹੈਂਡ ਸੈਨੇਟਾਈਜ਼ਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ ਪਰ ਅਜਿਹੇ ਉਤਪਾਦਾਂ ਨੂੰ ਪੀ ਕੇ ਲੋਕ ਅਪਣੀ ਜਾਨ ਦੇ ਦੁਸ਼ਮਣ ਬਣ ਰਹੇ ਹਨ।
ਸਿਹਤ ਅਧਿਕਾਰੀਆਂ ਨੇ ਇਸ ਹਫ਼ਤੇ ਜਾਣਕਾਰੀ ਦਿਤੀ ਕਿ ਮਈ ਅਤੇ ਜੂਨ ਵਿਚ ਹੈਂਡ ਸੈਨੇਟਾਈਜ਼ਰ ਪੀ ਲੈਣ ਨਾਲ ਐਰੀਜੋਨਾ ਅਤੇ ਨਿਊ ਮੈਕਸੀਕੋ ਵਿਚ 15 ਨਾਬਾਲਗਾਂ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ।

ਰੋਗ ਕੰਟਰੋਲ ਤੇ ਬਚਾਅ ਕੇਂਦਰ ਨੇ ਦਸਿਆ ਕਿ ਇਨ੍ਹਾਂ ਵਿਚੋਂ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਨੂੰ ਨਜ਼ਰ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਾਰਿਆਂ ਨੇ ਉਨ੍ਹਾਂ ਸੈਨੇਟਾਈਜ਼ਰਾਂ ਨੂੰ ਪੀ ਲਿਆ, ਜਿਸ ਵਿਚ ਮੈਥੇਨਾਲ ਜਾਂ ਵੁੱਡ ਅਲਕੋਹਲ ਸੀ।

ਸੈਨੇਟਾਈਜ਼ਰਾਂ ਵਿਚ ਕੀਟਾਣੂਆਂ ਨੂੰ ਮਾਰਨ ਵਾਲੀ ਸਮੱਗਰੀ ਹੁੰਦੀ ਹੈ, ਜਿਸ ਨੂੰ ਪੀਤਾ ਜਾ ਸਕਦਾ ਹੈ ਪਰ ਕੁਝ ਕੰਪਨੀਆਂ ਇਸ ਦੇ ਸਥਾਨ 'ਤੇ ਜ਼ਹਿਰੀਲੇ ਮੈਥੇਨਾਲ ਦੀ ਵਰਤੋਂ ਕਰ ਰਹੀਆਂ ਹਨ ਜੋ ਐਂਟੀਫਰੀਜ ਵਿਚ ਵਰਤੀ ਜਾਂਦੀ ਹੈ।

ਅਮਰੀਕੀ ਖਾਦ ਤੇ ਦਵਾਈਆਂ ਨੇ ਜੂਨ ਵਿਚ ਮੈਕਸੀਕੋ ਵਿਚ ਬਣਨ ਵਾਲੇ ਹੈਂਡ ਸੈਨੇਟਾਈਜ਼ਰ ਜੈੱਲ ਪ੍ਰਤੀ ਆਗਾਹ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਵਿਚ ਕਾਫੀ ਮਾਤਰਾ ਵਿਚ ਮੈਥੇਨਾਲ ਹੈ। ਇਸ ਦੇ ਬਾਅਦ ਤੋਂ ਹੀ ਐੱਫ. ਡੀ. ਏ. ਲਗਾਤਾਰ ਅਜਿਹੇ ਉਤਪਾਦਾਂ ਦੀ ਸੂਚੀ ਵਧਾ ਰਿਹਾ ਸੀ।  (ਪੀਟੀਆਈ)