Earthquake Today: ਤੜਕਸਾਰ ਭੂਚਾਲ ਦੇ ਝਟਕਿਆ ਨਾਲ ਕੰਬੀ ਧਰਤੀ, 4.4 ਮਾਪੀ ਗਈ ਤੀਬਰਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

Earthquake Today: ਸਿੱਕਮ ਭੂਚਾਲ ਦੇ ਹਾਈਪੋਜ਼ੋਨਾਂ ਵਿੱਚੋਂ ਇੱਕ ਹੈ। ਰਾਜ ਨੂੰ ਜ਼ੋਨ-4 ਵਿੱਚ ਰੱਖਿਆ ਗਿਆ ਹੈ

The earth was shaken by an earthquake in the early morning, measuring 4.4 magnitude

 

Earthquake Today: ਸਿੱਕਮ 'ਚ ਸ਼ੁੱਕਰਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਸਿੱਕਮ ਦੇ ਸੋਰੇਂਗ ਵਿੱਚ ਸਵੇਰੇ 6.57 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.4 ਮਾਪੀ ਗਈ।

ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਿੱਕਮ ਭੂਚਾਲ ਦੇ ਹਾਈਪੋਜ਼ੋਨਾਂ ਵਿੱਚੋਂ ਇੱਕ ਹੈ। ਰਾਜ ਨੂੰ ਜ਼ੋਨ-4 ਵਿੱਚ ਰੱਖਿਆ ਗਿਆ ਹੈ।

ਜਾਪਾਨ ਵਿੱਚ 7.1 ਤੀਬਰਤਾ ਨਾਲ ਧਰਤੀ ਹਿੱਲੀ

ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦੱਖਣੀ-ਪੱਛਮੀ ਜਾਪਾਨ 'ਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਲੋਕਾਂ ਨੇ ਮਹਿਸੂਸ ਕੀਤੇ।  ਭੂਚਾਲ ਤੋਂ ਬਾਅਦ ਕਿਊਸ਼ੂ ਦੇ ਮਿਆਜ਼ਾਕੀ ਪ੍ਰੀਫੈਕਚਰ ਵਿੱਚ 20 ਸੈਂਟੀਮੀਟਰ ਤੱਕ ਉੱਚੀਆਂ ਲਹਿਰਾਂ ਦੇਖੀਆਂ ਗਈਆਂ।