ਘਰ 'ਚ ਲੱਗੀ ਸੀ ਅੱਗ, ਕੁੱਤੇ ਦੀ ਵਫ਼ਾਦਾਰੀ ਨੇ ਬਚਾਈ ਪ੍ਰਵਾਰ ਦੀ ਜਾਨ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁੱਤੇ ਦੇ ਲਗਾਤਾਰ ਭੌਂਕਣ ਕਾਰਨ ਪਰਵਾਰ ਦੀ ਜਾਗ ਖੁਲ੍ਹਣ ਕਾਰਨ ਬਚੀ ਜਾਨ

Dog loyalty

ਅਲਾਬਮਾ : ਅਲਾਬਾਮਾ 'ਚ ਰਹਿਣ ਵਾਲਾ ਇਕ ਪ੍ਰਵਾਰ ਉਸ ਸਮੇਂ ਬਾਲ ਬਾਲ ਬੱਚ ਗਿਆ ਜਦੋਂ ਉਨ੍ਹਾਂ ਦੇ ਕੁੱਤੇ ਨੇ ਰਾਤ ਨੂੰ ਲਗਾਤਾਰ ਭੌਂਕ ਕੇ ਪ੍ਰਵਾਰ ਨੂੰ ਜਗਾ ਦਿਤਾ ਅਤੇ ਪ੍ਰਵਾਰ ਨੇ ਦੇਖਿਆ ਕਿ ਉਨ੍ਹਾਂ ਦਾ ਪੂਰਾ ਘਰ ਅੱਗ ਦੀਆਂ ਲਪਟਾਂ 'ਚ ਡੁੱਬਿਆ ਹੋਇਆ ਸੀ।

ਇਕ ਵੈਬਸਾਈਟ ਮੁਤਾਬਕ ਬਰਮਿੰਘਮ ਹੋਮ 'ਚ ਰਹਿਣ ਵਾਲੇ ਡੈਰੇਕ ਵਾਕਰ ਨੇ ਦਸਿਆ, ਕੁੱਤਾ 'ਰਾਲਫ਼' ਆਮ ਤੌਰ 'ਤੇ ਰਾਤ ਨੂੰ ਨਹੀਂ ਭੌਂਕਦਾ, ਇਸ ਲਈ ਜਦੋਂ ਰਾਲਫ਼ ਰਾਤ ਨੂੰ ਭੌਂਕਿਆ ਤਾਂ ਉਹ ਇਹ ਦੇਖਣ ਲਈ ਉਠਿਆ ਕਿ ਕੀ ਗੱਲ ਹੋ ਗਈ ਹੈ।

ਵਾਕਰ ਨੇ ਦਸਿਆ ਕਿ ਉਠਦਿਆਂ ਹੀ ਉਸਨੇ ਅਪਣੀ ਰਸੋਈ ਦੀ ਖਿੜਕੀ 'ਚ ਅੱਗ ਲੱਗੀ ਦੇਖੀ। ਉੱਤਰੀ ਸ਼ੈੱਲਬੀ ਫਾਇਰ ਵਿਭਾਗ ਦੇ ਬਟਾਲੀਅਨ ਦੇ ਮੁਖੀ ਰਾਬਰਟ ਲੌਸਨ ਨੇ ਕਿਹਾ ਕਿ ਅੱਗ ਗਰਿੱਲ ਤੋਂ ਪੂਰੇ ਘਰ 'ਚ ਫੈਲ ਰਹੀ ਸੀ।

ਵਾਕਰ ਨੇ ਕਿਹਾ, “ਮੈਂ ਉੱਚੀ ਉੱਚੀ ਚੀਕਿਆ 'ਅੱਗ' ਅਤੇ ਸਾਰੇ ਲੋਕ ਉੱਠ ਗਏ। ਮੇਰੀ ਪਤਨੀ ਉੱਠ ਤੇ ਧੀਆਂ ਨੂੰ ਚੁੱਕ ਕੇ ਘਰੋਂ ਬਾਹਰ ਲੈ ਗਈ। ”ਉਸਨੇ ਦਸਿਆ ਕਿ ਧੀਆਂ ਨੂੰ ਬਾਹਰ ਕੱਢਣ ਤੋਂ ਬਾਅਦ, ਉਸ ਦੀ ਪਤਨੀ ਫਿਰ ਘਰ ਦੇ ਅੰਦਰ ਗਈ ਤਾਂਕਿ ਉਹ ਬੇਟੇ ਨੂੰ ਜਗਾ ਦੇਵੇ ਅਤੇ ਉਸਦਾ ਸਾਰਾ ਕਮਰਾ ਧੂੰਏ ਨਾਲ ਭਰਿਆ ਹੋਇਆ ਸੀ।