ਗਾਂਗੁਲੀ ਆਈ.ਪੀ.ਐਲ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੁਬਈ ਰਵਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਗਾਂਗੁਲੀ ਆਈ.ਪੀ.ਐਲ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੁਬਈ ਰਵਾਨਾ

image

ਨਵੀਂ ਦਿੱਲੀ, 9 ਸਤੰਬਰ : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਪ੍ਰਧਾਨ ਸੌਰਭ ਗਾਂਗੁਲੀ 19 ਸਤੰਬਰ ਤੋਂ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੁਧਵਾਰ ਨੂੰ ਦੁਬਈ ਰਵਾਨਾ ਹੋਏ। ਭਾਰਤ 'ਚ ਵੱਧਦੇ ਕੋਵਿਡ-19 ਮਾਮਲਿਆਂ ਨੂੰ ਵੇਖਦੇ ਹੋਏ ਇਸ ਟੀ20 ਟੂਰਨਾਮੈਂਟ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਕਰਾਇਆ ਜਾ ਰਿਹਾ ਹੈ, ਜਿਸ ਦੇ ਸ਼ੁਰੂਆਤੀ ਮੈਚ ਵਿਚ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਮਣਾ ਚੇਨਈ ਸੁਪਰਕਿੰਗਜ਼ ਨਾਲ ਹੋਵੇਗਾ। ਗਾਂਗੁਲੀ ਨੇ ਅਪਣੇ ਇੰਸਟਾਗਰਾਮ 'ਤੇ ਅਪਣੀ ਫੋਟੋ ਨਾਲ ਪੋਸਟ ਕੀਤੀ, 'ਛੇ ਮਹੀਨੇ ਵਿਚ ਮੇਰੀ ਪਹਿਲੀ ਫ਼ਲਾਈਟ ਆਈ.ਪੀ.ਐੱਲ. ਲਈ ਦੁਬਈ ਜਾਣਾ ਹੋਵੇਗਾ।

image


... ਜਿੰਦਗੀ ਬਦਲ ਜਾਂਦੀ ਹੈ।'  ਗਾਂਗੁਲੀ ਇਸ ਫੋਟੋ ਵਿਚ ਮਾਸਕ ਅਤੇ ਚਿਹਰੇ 'ਤੇ ਸ਼ੀਲਡ ਪਾਈ ਹੋਈ ਸੀ, ਜੋ ਮਹਾਂਮਾਰੀ ਦੌਰਾਨ ਉਡਾਣ ਦੇ ਸਮੇਂ ਐੱਸ.ਓ.ਪੀ. ਦਾ ਹਿੱਸਾ ਹੈ। ਆਈ.ਪੀ.ਐੱਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਉਨ੍ਹਾਂ ਅਹਿਮ ਅਧਿਕਾਰੀਆਂ ਵਿਚ ਸ਼ਾਮਲ ਹਨ ਜੋ ਪਹਿਲਾਂ ਹੀ ਦੁਬਈ ਜਾ ਚੁੱਕੇ ਹਨ। (ਪੀਟੀਆਈ)