ਕੈਨੇਡਾ 'ਚ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਝੀਲ ਡੁੱਬਣ ਨਾਲ ਹੋਈ ਮੌਤ
22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇਕ ਕਾਰ 'ਚ ਸਵਾਰ ਸਨ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡਿੱਗੀ।
ਮੌਂਟਰੀਅਲ- ਬੀਤੇ ਦਿਨ ਕੈਨੇਡਾ ਦੇ ਮੌਂਟਰੀਅਲ ਚ ਇਕ ਕਾਰ ਹਾਦਸੇ ਦੌਰਾਨ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਮੰਗਲਵਾਰ ਸ਼ਾਮ ਕਰੀਬ ਸਾਡੇ ਛੇ ਵਜੇ ਵਾਪਰੀ ਸੀ। ਇਸ ਹਾਦਸੇ ਦੌਰਾਨ 22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਇਕ ਕਾਰ 'ਚ ਸਵਾਰ ਸਨ ਤੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ 'ਚ ਜਾ ਡਿੱਗੀ। ਇਸ ਹਾਦਸੇ ਵਿਚ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋ ਗਈ।
ਮੌਂਟਰੀਅਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਾਰ ਕਿਵੇਂ ਲੇਕ 'ਚ ਪਹੁੰਚ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਾਰ ਦੇ ਡੁੱਬਣ ਦਾ ਉਸ ਵੇਲੇ ਪਤਾ ਲੱਗਾ ਜਦੋਂ ਕਾਰ ਲੇਕ 'ਚ ਪੂਰੀ ਤਰ੍ਹਾਂ ਡੁੱਬ ਕੇ ਕਿਨਾਰੇ ਚੀਰਦੀ ਅੰਦਰ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਕ ਹੋਰ ਨੌਜਵਾਨ ਨੇ ਇਸ ਜੋੜੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕਿਆ ਤੇ ਹੁਣ ਪੁਲਿਸ ਨੇ ਲੇਕ 'ਚੋਂ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।