ਆਇਰਲੈਂਡ 'ਚ ਪੈਟਰੋਲ ਸਟੇਸ਼ਨ 'ਤੇ ਹੋਏ ਧਮਾਕੇ 'ਚ ਸਕੂਲੀ ਵਿਦਿਆਰਥਣ ਸਮੇਤ 10 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਈ ਲੋਕ ਲਾਪਤਾ

An explosion at a petrol station in Ireland

 

ਲੰਡਨ: ਉੱਤਰੀ-ਪੱਛਮੀ ਆਇਰਲੈਂਡ ਦੇ ਇੱਕ ਪਿੰਡ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਕਰਮਚਾਰੀਆਂ ਨੇ ਦੇਰ ਰਾਤ ਤੱਕ ਪੀੜਤਾਂ ਦੀ ਭਾਲ ਜਾਰੀ ਰੱਖੀ।  ਘੱਟੋ-ਘੱਟ ਅੱਠ ਲੋਕ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਕਈ ਲਾਪਤਾ ਹਨ।

ਪੁਲਿਸ ਫੋਰਸ ਐਨ ਗਾਰਡਾ ਸਿਓਚਨਾ ਨੇ ਕਿਹਾ ਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਮੁਹਿੰਮ ਜਾਰੀ ਹੈ। ਆਇਰਲੈਂਡ ਅਤੇ ਗੁਆਂਢੀ ਉੱਤਰੀ ਆਇਰਲੈਂਡ ਵਿੱਚ ਐਮਰਜੈਂਸੀ ਕਰਮਚਾਰੀ ਪੁਲਿਸ ਦੇ ਨਾਲ ਇੱਕ "ਖੋਜ ਮੁਹਿੰਮ" ਵਿੱਚ ਲੱਗੇ ਹੋਏ ਹਨ। ਧਮਾਕੇ ਕਾਰਨ ਗੈਸ ਸਟੇਸ਼ਨ ਦੀ ਇਮਾਰਤ ਢਹਿ ਗਈ ਹੈ। ਇਸ ਵਿੱਚ ਪਿੰਡ ਦੀ ਇੱਕ ਮੁੱਖ ਦੁਕਾਨ ਅਤੇ ਡਾਕਖਾਨਾ ਮੌਜੂਦ ਸੀ। ਧਮਾਕੇ ਕਾਰਨ ਆਸ-ਪਾਸ ਦੀਆਂ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਕਿਹਾ ਕਿ ਇਹ "ਡੋਨੇਗਲ ਅਤੇ ਸਮੁੱਚੇ ਦੇਸ਼ ਲਈ ਸਭ ਤੋਂ ਬੁਰੇ ਦਿਨਾਂ ਵਿੱਚੋਂ ਇੱਕ ਸੀ"।