ਪੰਜਾਬੀ ਮੂਲ ਦੇ ਡਰਾਈਵਰ ਨੂੰ ਸ਼ਰਤਾਂ ’ਤੇ ਮਿਲੀ ਜ਼ਮਾਨਤ
ਮੈਨੀਟੋਬਾ ਸੜਕ ਹਾਦਸੇ ’ਚ ਮਾਂ-ਧੀ ਦੀ ਮੌਤ ਦਾ ਮਾਮਲਾ
Punjabi origin driver granted conditional bail
ਕੈਨੇਡਾ: ਓਨਟੇਰੀਓ ਦੇ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ 2024 ਦੌਰਾਨ ਹੋਏ ਇਕ ਸੜਕ ਹਾਦਸੇ ਵਿੱਚ ਸ਼ਰਤਾਂ ਉੱਪਰ ਜ਼ਮਾਨਤ ਮਿਲੀ ਹੈ। 26 ਵਰ੍ਹਿਆਂ ਦੇ ਨਵਜੀਤ ਸਿੰਘ ਨੂੰ ਆਪਣਾ ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਸਮਰਪਣ ਕਰਨ, ਡਰਾਈਵਿੰਗ ਨਾ ਕਰਨ, ਓਨਟੇਰੀਓ ’ਚ ਇੱਕ ਨਿਰਧਾਰਤ ਪਤੇ 'ਤੇ ਰਹਿਣ ਅਤੇ ਮੈਨੀਟੋਬਾ ’ਚ ਪੁਲਿਸ ਨੂੰ ਹਫਤਾਵਾਰੀ ਰਿਪੋਰਟ ਕਰਨ ਤੇ ਪੀੜਤਾਂ ਦੇ ਰਿਸ਼ਤੇਦਾਰਾਂ ਜਾਂ ਕੇਸ ਦੇ ਗਵਾਹਾਂ ਨਾਲ ਸੰਪਰਕ ਨਾ ਕਰਨ ਵਰਗੀਆਂ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਹੈ।