ਭਾਰਤੀ ਮੂਲ ਦੀ ਮਾਰੀਆ ਥੱਟਿਲ ਸਿਰ ਸਜਿਆ ਮਿਸ ਯੂਨੀਵਰਸ ਆਸਟ੍ਰੇਲੀਆ-2020 ਦਾ ਤਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੀ ਮਾਰੀਆ ਥੱਟਿਲ ਸਿਰ ਸਜਿਆ ਮਿਸ ਯੂਨੀਵਰਸ ਆਸਟ੍ਰੇਲੀਆ-2020 ਦਾ ਤਾਜ

image


ਪਰਥ, 9 ਨਵੰਬਰ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਜੰਮੀ ਅਤੇ ਪਲੀ ਭਾਰਤੀ ਮੂਲ ਦੀ 27 ਸਾਲਾਂ ਮਾਰੀਆ ਨੂੰ ਮਿਸ ਯੂਨੀਵਰਸ ਆਸਟ੍ਰੇਲੀਆ 2020 ਮੁਕਾਬਲੇ ਦੇ ਜੇਤੂ ਵਜੋਂ ਐਲਾਨਿਆ ਗਿਆ ਹੈ। ਮਾਰੀਆ ਦੇ ਮਾਪੇ 90 ਦੇ ਸ਼ੁਰੂਆਤੀ ਸਾਲਾਂ ਵਿਚ ਭਾਰਤ ਦੇ ਸੂਬਾ ਕੇਰਲ ਤੋਂ ਆਸਟ੍ਰੇਲੀਆ ਆਏ ਸਨ। ਉਨ੍ਹਾਂ ਦਾ ਅਜੇ ਵੀ ਉਥੇ ਪ੍ਰਵਾਰ ਹੈ ਅਤੇ ਮੈਂ ਅਪਣੇ ਪਿਤਾ ਦੇ ਪ੍ਰਵਾਰ ਨੂੰ ਮਿਲਣ ਲਈ ਮੈਂ ਕਈ ਵਾਰ ਭਾਰਤ ਗਈ ਹਾਂ। ਮੇਰੀ ਮੰਮੀ ਕੋਲਕਾਤਾ ਤੋਂ ਹਨ ਅਤੇ ਜਦੋਂ ਉਹ ਆਸਟ੍ਰੇਲੀਆ ਪ੍ਰਵਾਸ ਹੋਏ ਸੀ ਤਾਂ ਉਨ੍ਹਾਂ ਦਾ ਪੂਰਾ ਪ੍ਰਵਾਰ ਵੀ ਨਾਲ ਹੀ ਆਇਆ ਸੀ। ਇਸ ਲਈ ਮੈਂ ਮੈਲਬੌਰਨ ਵਿਚ ਚਾਚੇ, ਮਾਸੀ ਅਤੇ ਚਚੇਰੇ ਭਰਾਵਾਂ ਦੇ ਇਕ ਵੱਡੇ ਪਰਿਵਾਰ ਨਾਲ ਵੱਡੀ ਹੋਈ ਹਾਂ।

image


 ਦੂਜੀ ਪੀੜ੍ਹੀ ਦੇ ਪ੍ਰਵਾਸੀ ਬੱਚਿਆਂ ਵਾਂਗ, ਮਾਰੀਆ ਵੀ ਅਪਣੇ ਆਪ ਨੂੰ ਤੀਸਰੇ ਸਭਿਆਚਾਰਕ ਬੱਚੇ ਵਜੋਂ ਪਛਾਣਦੀ ਹੈ ਜੋ ਪਛਮੀ ਸਮਾਜ ਵਿਚ ਵੀ ਅਪਣੀਆਂ ਭਾਰਤੀ ਜੜ੍ਹਾਂ ਤੋਂ ਪ੍ਰਭਾਵਤ ਹੈ। ਮੈਨੂੰ ਦੋਵਾਂ ਸਭਿਆਚਾਰਾਂ ਵਿਚਾਲੇ ਸੰਤੁਲਨ ਮਿਲ ਗਿਆ ਹੈ ਅਤੇ ਇਹ ਬਹੁਤ ਹੀ ਵਿਲੱਖਣ ਹੈ,” ਮਾਰੀਆ ਨੇ ਕਿਹਾ। ਮਾਰੀਆ ਨੇ ਮਨੋਵਿਗਿਆਨ ਅਤੇ ਪ੍ਰਬੰਧਨ ਵਿਚ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਇਸ ਸਮੇਂ ਮੈਲਬਰਨ ਵਿਚ ਵਿਕਟੋਰੀਅਨ ਸਰਕਾਰ ਦੇ ਨਾਲ ਪ੍ਰਤਿਭਾ ਪ੍ਰਾਪਤੀ ਪੇਸ਼ੇਵਰ ਵਜੋਂ ਕੰਮ ਕਰ ਰਹੀ ਹੈ। ਉਸ ਦਾ ਸੰਦੇਸ਼, ਖ਼ਾਸਕਰ ਜਵਾਨ ਕੁੜੀਆਂ ਲਈ ਉਨ੍ਹਾਂ ਦਾ ਆਪਣਾ ਭਵਿੱਖ ਨਿਰਧਾਰਤ ਕਰਨਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਅਤੀਤ ਕੀ ਹੈ, ਤੁਹਾਡੀ ਸਮਾਜਕ ਪਛਾਣ ਕੀ ਹੈ, ਤੁਹਾਡੇ ਹਾਲਾਤ ਕੀ ਹੋ ਸਕਦੇ ਹਨ। ਭਵਿੱਖ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਅਤੇ ਤੁਸੀਂ ਇਕੱਲੇ ਹੀ ਇਸ ਨੂੰ ਪਰਭਾਸ਼ਤ ਕਰ ਸਕਦੇ ਹੋ।