ਸਿਰਫ ਦਸ ਮਿੰਟ 'ਚ ਪਤਾ ਲਗੇਗਾ ਕੈਂਸਰ ਦਾ, ਇਲਾਜ 'ਚ ਕ੍ਰਾਂਤੀਕਾਰੀ ਕਦਮ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਨਵੀਂ ਖੋਜ ਦੌਰਾਨ ਸਿਰਫ ਦਸ ਮਿੰਟ ਵਿਚ ਹੀ ਪਤਾ ਲਗਾਇਆ ਜਾ ਸਕੇਗਾ ਕਿ ਵਿਅਕਤੀ ਨੂੰ ਕੈਂਸਰ ਹੈ ਜਾਂ ਨਹੀਂ। ਇਹ ਖੋਜ ਜਨਰਲ ਨੇਚਰ ਕਮਿਊਨੀਕੇਸ਼ਨ ਵਿਚ ਪ੍ਰਕਾਸ਼ਿਤ ਹੋਈ ਹੈ।

Cancer test

ਆਸਟ੍ਰੇਲੀਆ, ( ਭਾਸ਼ਾ ) : ਸਰੀਰ ਵਿਚ ਕੈਂਸਰ ਦੇ ਸ਼ੱਕੀ ਲੱਛਣ ਪ੍ਰਗਟ ਹੁੰਦੇ ਸਾਰ ਹੀ ਇਸ ਸਬੰਧੀ ਜਾਂਚ ਕਰਵਾਉਣ ਲਈ ਟੈਸਟਾਂ ਦੀ ਲੰਮੀ ਸੂਚੀ ਤਿਆਰ ਹੋ ਜਾਂਦੀ ਹੈ। ਟੈਸਟਾਂ ਦਾ ਨਤੀਜਾ ਆਉਣ ਅਤੇ ਕੈਂਸਰ ਦੀ ਪੁਸ਼ਟੀ ਹੋਣ ਤੱਕ ਮਾਨਸਿਕ ਪਰੇਸ਼ਾਨੀ ਦੌਰਾਨ ਕਈ ਵਾਰ ਵਿਅਕਤੀ ਹੋਰਨਾਂ ਬੀਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਪਰ ਹੁਣ ਇਕ ਨਵੀਂ ਖੋਜ ਦੌਰਾਨ ਸਿਰਫ ਦਸ ਮਿੰਟ ਵਿਚ ਹੀ ਪਤਾ ਲਗਾਇਆ ਜਾ ਸਕੇਗਾ ਕਿ ਵਿਅਕਤੀ ਨੂੰ ਕੈਂਸਰ ਹੈ ਜਾਂ ਨਹੀਂ। ਇਹ ਖੋਜ ਜਨਰਲ ਨੇਚਰ ਕਮਿਊਨੀਕੇਸ਼ਨ ਵਿਚ ਪ੍ਰਕਾਸ਼ਿਤ ਹੋਈ ਹੈ।

ਇਸ ਖੋਜ ਨੂੰ ਆਸਟਰੇਲੀਆ ਦੇ ਖੋਜਕਰਤਾਵਾਂ ਨੇ ਕੀਤਾ ਹੈ। ਇਸ ਟੈਸਟ ਰਾਹੀ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਕੈਂਸਰ ਦੇ ਸੈੱਲ ਦਾ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਇਸ ਜਾਨਲੇਵਾ ਬੀਮਾਰੀ ਦੇ ਲਈ ਇਹ ਟੈਸਟ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਯੂਨੀਵਰਸਿਟੀ ਆਫ ਕਵੀਂਸਲੈਂਡ ਦੇ ਖੋਜਕਰਤਾਵਾਂ ਨੇ ਇਹ ਪਤਾ ਲਗਾਇਆ ਹੈ ਕਿ ਪਾਣੀ ਵਿਚ ਕੈਂਸਰ ਇਕ ਯੂਨੀਕ ਡੀਐਨਏ ਸਟ੍ਰਕਚਰ ਬਣਾਉਂਦਾ ਹੈ। ਇਸ ਟੈਸਟ ਦੀ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੈਂਸਰ ਦੀ ਸ਼ੁਰੂਆਤ ਹੋਣ 'ਤੇ ਹੀ ਇਸ ਦੀ ਜਾਣਕਾਰੀ ਦੇ ਦੇਵੇਗਾ।

ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਦੇ ਸਰੀਰ ਵਿਚ ਕੈਂਸਰ ਦੇ ਸੈੱਲ ਹੁੰਦੇ ਹਨ ਉਸ ਡੀਐਨਏ ਦੇ ਅਣੂ ਪੂਰੀ ਤਰ੍ਹਾਂ ਨਾਲ ਵੱਖਰਾ ਥ੍ਰੀਡੀ ਨੈਨੋਸਟ੍ਰਕਚਰ ਬਣਾਉਂਦੇ ਹਨ ਜੋ ਡੀਐਨਏ ਦੀ ਸਾਧਾਰਨ ਲੜੀ ਤੋਂ ਵੱਖ ਹੁੰਦੀ ਹੈ। ਇਸ ਟੈਸਟ ਅਧੀਨ ਹੋਣ ਵਾਲੇ ਸਕ੍ਰੀਨਿੰਗ ਟੈਸਟ ਵਿਚ ਸਰਵਾਈਕਲ, ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦਾ ਬਹੁਤ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।

ਦੱਸ ਦਈਏ ਕਿ ਦੁਨੀਆ ਭਰ ਵਿਚ ਕੈਂਸਰ ਤੋਂ ਬਚਣ ਵਾਲਿਆਂ ਦੀ ਗਿਣਤੀ ਅਮਰੀਕਾ ਵਿਚ ਜਿਥੇ 40 ਫ਼ੀ ਸਦੀ ਹੈ ਉਥੇ ਹੀ ਘੱਟ ਆਮਦਨੀ ਵਾਲੇ ਦੇਸ਼ਾਂ ਵਿਚ ਇਹ ਗਿਣਤੀ ਬਹੁਤ ਘੱਟ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਮਰੀਜ਼ ਨੂੰ ਬੀਮਾਰੀ ਬਾਰੇ ਬਹੁਤ ਦੇਰ ਨਾਲ ਪਤਾ ਲਗਦਾ ਹੈ ਅਤੇ ਇਲਾਜ ਵੀ ਮਹਿੰਗਾ ਹੋਣ ਨਾਲ ਜਾਂ ਇਲਾਜ ਵਿਚ ਦੇਰੀ ਹੋਣ ਨਾਲ ਮਰੀਜ਼ ਦੀ ਮੌਤ ਹੋ ਜਾਂਦੀ ਹੈ ।