ਯਮਨ: ਅਦਨ ਦੇ ਨੇੜੇ ਬਾਗੀਆਂ ਦੇ ਹਮਲੇ 'ਚ 2 ਸੈਨੀਕਾਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯਮਨ 'ਚ ਦੱਖਣ ਅਦਨ ਸ਼ਹਿਰ ਦੇ ਬਾਹਰ ਹੋ ਰਹੀ ਫੌਜੀ ਪਰੇਡ 'ਤੇ ਵਿਦਰੋਹੀਆਂ  ਦੇ ਹਵਾਈ ਹਮਲੇ 'ਚ ਸਊਦੀ ਅਰਬ ਦੀ ਅਗਵਾਈ ਵਾਲੇ ਗੰਠ-ਜੋੜ ਬਲਾਂ ਦੇ ਸੱਤ ਸੈਨਿਕਾਂ ਦੀ ...

Adin attack

ਸਨਾ: ਯਮਨ 'ਚ ਦੱਖਣ ਅਦਨ ਸ਼ਹਿਰ ਦੇ ਬਾਹਰ ਹੋ ਰਹੀ ਫੌਜੀ ਪਰੇਡ 'ਤੇ ਵਿਦਰੋਹੀਆਂ  ਦੇ ਹਵਾਈ ਹਮਲੇ 'ਚ ਸਊਦੀ ਅਰਬ ਦੀ ਅਗਵਾਈ ਵਾਲੇ ਗੰਠ-ਜੋੜ ਬਲਾਂ ਦੇ ਸੱਤ ਸੈਨਿਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਦੀ ਜਾਣਕਾਰੀ ਯਮਨ ਦੇ ਅਧਿਕਾਰੀਆਂ ਨੇ  ਦਿਤੀ ਹੈ। 

ਬਾਗੀਆਂ  ਦੇ ਸਮਰਥਨ ਵਾਲੀ ਖਬਰੀ ਵੈਬਸਾਈਟ ਅਲ ਮਸਿਰਾਹ ਨੇ ਕਿਹਾ ਕਿ ਵੀਰਵਾਰ ਨੂੰ ਡਰੋਨ ਨਾਲ ਕੀਤੇ ਗਏ ਹਮਲੇ 'ਚ ਦੱਖਣ ਲਹਜ ਸੂਬੇ 'ਚ ਸਥਿਤ ਅਲ ਅਨਦ ਹਵਾਈ ਫੌਜ ਅੱਡੇ 'ਤੇ ‘ਹਮਲਾਵਰਾਂ ਅਤੇ ਕਿਰਾਏ ਦੇ ਲੜਾਕੁਆਂ ਨੂੰ’ ਨਿਸ਼ਾਨਾ ਬਣਾਇਆ ਗਿਆ ਜਿਸ 'ਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਹੋਰ ਜਖ਼ਮੀ ਹੋਏ ਹਨ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ 'ਚ ਅਧਿਕਾਰੀ ਅਤੇ ਉੱਚ ਨੇਤਾ ਸ਼ਾਮਿਲ ਹਨ।

ਸਊਦੀ ਅਰਬ ਦੇ ਸੈਟੇਲਾਈਟ ਪਸਾਰਕ ਅਲ ਹਦੀਸ ਨੇ ਲਾਸ਼ਾਂ ਦੀ ਗਿਣਤੀ ਪੰਜ ਦੱਸੀ ਹੈ। ਇਹ ਹਮਲਾ ਯਮਨ 'ਚ ਸ਼ਾਂਤੀ ਬਹਾਲੀ  ਦੀਆਂ ਕੋਸ਼ਸ਼ਾਂ ਨੂੰ ਝੱਟਕਾ ਹੈ ਕਿਉਂਕਿ ਪਿਛਲੇ ਮਹੀਨੇ ਮੁੱਖ ਬੰਦਰਗਾਹ ਸ਼ਹਿਰ ਹੁਦਇਦਾਹ ਲਈ ਸੰਘਰਸ਼ ਵਿਰਾਮ 'ਤੇ ਹਸਤਾਖਰ ਹੋਏ ਸਨ ।