ਪੇਰੂ ’ਚ ਹਿੰਸਾ ਦੌਰਾਨ 17 ਮੌਤਾਂ: ਸਾਬਕਾ ਰਾਸ਼ਟਰਪਤੀ ਦੀ ਰਿਹਾਈ ਦੀ ਮੰਗ ਕਰ ਰਹੇ ਸਮਰਥਕ ਸੈਨਾ ਨਾਲ ਭਿੜੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਮਰਜੈਂਸੀ ਲਗਾਏ ਜਾਣ ਦੇ ਸੰਕੇਤ

17 deaths during the violence in Peru: Supporters demanding the release of the former president clashed with the army

 

ਪੇਰੂ- ਦੱਖਣੀ ਅਮਰੀਕੀ ਦੇਸ਼ ਪੇਰੂ 'ਚ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਪੇਡਰੋ ਕੈਸਟੀਲਾ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਹੁਣ ਤੱਕ 17 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। 73 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ।

3.37 ਕਰੋੜ ਦੀ ਆਬਾਦੀ ਵਾਲੇ ਪੇਰੂ ਵਿੱਚ ਸਿਆਸੀ ਟਕਰਾਅ ਦਾ ਦੌਰ ਕੋਈ ਨਵਾਂ ਨਹੀਂ ਹੈ। ਸੰਸਦ ਅਤੇ ਰਾਸ਼ਟਰਪਤੀ ਵਿਚਕਾਰ ਲਗਭਗ ਤਿੰਨ ਸਾਲਾਂ ਤੋਂ ਤਕਰਾਰ ਚੱਲ ਰਿਹਾ ਹੈ। ਇਸ ਕਾਰਨ ਕਈ ਵਾਰ ਹਿੰਸਾ ਵੀ ਹੋ ਚੁੱਕੀ ਹੈ। ਹਾਲਾਂਕਿ ਪਹਿਲੀ ਵਾਰ ਇੰਨੇ ਲੋਕਾਂ ਦੀ ਮੌਤ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਰਾਸ਼ਟਰਪਤੀ ਦੀਨਾ ਬੋਲੁਏਰਤੇ ਜਲਦ ਹੀ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ।