Amarjit Marwah Passes Away: ਅਮਰੀਕਾ ’ਚ ਪਹਿਲੇ ਪਰਵਾਸੀ ਪੰਜਾਬੀ ਮੇਅਰ ਅਮਰਜੀਤ ਮਰਵਾਹ ਦਾ ਹੋਇਆ ਦਿਹਾਂਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਹ 99 ਸਾਲ ਦੇ ਸਨ।

Amarjit Marwah Passes Away

 

Amarjit Marwah Passes Away: ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਦੁਨੀਆਂ ਦੇ ਪਹਿਲੇ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਡਾ. ਅਮਰਜੀਤ ਸਿੰਘ ਮਰਵਾਹ ਦਾ ਉੱਥੇ ਦਿਹਾਂਤ ਹੋ ਗਿਆ। ਉਹ 99 ਸਾਲ ਦੇ ਸਨ।

 ਡਾ. ਮਰਵਾਹ ਕਰੀਬ 50 ਸਾਲ ਪਹਿਲਾਂ ਅਮਰੀਕਾ ਗਏ ਸਨ ਆਪਣੀ ਨੇਕ ਕਮਾਈ ਦੇ ਪੈਸਿਆਂ ਨਾਲ ਉਨ੍ਹਾਂ ਆਪਣੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਪਿੰਡ ਗੁਰੂ ਕੀ ਢਾਬ ਨੂੰ ਪੰਜਾਬ ਦਾ ਸਭ ਤੋਂ ਵਧੀਆ ਪਿੰਡ ਬਣਾਇਆ, ਜਿਸ ਨੂੰ ਹੁਣ ‘ਅਮਰੀਕੀ ਪਿੰਡ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 

ਇਸ ਤੋਂ ਇਲਾਵਾ ਪੱਛੜੇ ਇਲਾਕੇ ਦੀਆਂ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਵਾਸਤੇ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਨਿਰੋਲ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਅਤੇ ਕਾਲਜ ਦੀ ਸਥਾਪਨਾ ਕੀਤੀ। 

ਡਾ. ਅਮਰਜੀਤ ਸਿੰਘ ਮਰਵਾਹ ਵੰਡ ਸਮੇਂ ਪਾਕਿਸਤਾਨ ਵਿੱਚ ਗਈਆਂ ਆਪਣੀ ਮਾਂ ਦੀਆਂ ਸਹੇਲੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਮਿਲਣ ਲਈ ਉੱਥੇ ਗਏ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪਾਕਿਸਤਾਨ ਵਿਚਲੇ ਸਕੂਲਾਂ ਵਿੱਚ ਦੱਸੀਆਂ ਕਮੀਆਂ ਨੂੰ ਪੈਸੇ ਦੇ ਕੇ ਪੂਰਾ ਕੀਤਾ। ਉਨ੍ਹਾਂ ਆਪਣੀ ਮਾਂ ਦੀਆਂ ਸਹੇਲੀਆਂ ਦੇ ਪਿੰਡ ਵਿੱਚ ਸਿਹਤ ਸਹੂਲਤਾਂ ਦੇ ਨਾਲ ਨਾਲ ਹੋਰ ਸਹੂਲਤਾਂ ਲਈ ਵੀ ਦਾਨ ਦਿੱਤਾ।