ਡਾ.ਪਰਵਿੰਦਰ ਕੌਰ ਦਾ ਪੱਛਮੀ ਆਸਟ੍ਰੇਲੀਆ ਦੀ ਵਿਧਾਨ ਸਭਾ 'ਚ ਪਹਿਲੀ ਸਿੱਖ ਮੈਂਬਰ ਬਣਨਾ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

WA ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫ਼ੈਸਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ ਵਿਗਿਆਨੀ ਡਾ. ਪਰਵਿੰਦਰ ਕੌਰ

Dr. Parvinder Kaur set to become first Sikh member of Western Australia's Legislative Assembly

ਆਸਟ੍ਰੇਲੀਆ:   ਡਾ. ਪਰਵਿੰਦਰ ਕੌਰ ਦਾ  ਹੁਣ ਪੱਛਮੀ ਆਸਟ੍ਰੇਲੀਆ ਦੀ 'ਪਹਿਲੀ ਸਿੱਖ' ਸੰਸਦ ਮੈਂਬਰ ਬਣਨਾ ਲੱਗਭਗ ਤਹਿ ਹੋ ਗਿਆ ਹੈ।  ਪੱਛਮੀ ਆਸਟ੍ਰੇਲੀਆ ਵਿੱਚ ਲੇਬਰ ਪਾਰਟੀ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣੀ ਹੈ ਅਤੇ ਉਸ ਦੌਰਾਨ ਲੇਬਰ ਪਾਰਟੀ ਨੇ 'ਅਪਰ ਹਾਊਸ' ਵਿੱਚ ਅਵਾਰਡ ਜੇਤੂ ਪੰਜਾਬੀ ਸਾਇੰਸਦਾਨ ਡਾ. ਪਰਵਿੰਦਰ ਕੌਰ ਨੂੰ ਸੰਸਦ ਮੈਂਬਰ ਬਣਨ ਦਾ ਮੌਕਾ ਦਿੱਤਾ ਹੈ।  

ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਤਹਿਤ ਲੇਬਰ ਪਾਰਟੀ ਨੂੰ ਉਪਰਲੇ ਸਦਨ ਵਿੱਚ 15-16 ਸੰਸਦ ਮੈਂਬਰ ਚੁਣੇ ਜਾਣ ਦੀ ਉਮੀਦ ਹੈ। ਅਜਿਹੇ ਵਿੱਚ ਸੂਚੀ 13ਵੇਂ ਨੰਬਰ 'ਤੇ ਹੋਣ ਕਰਕੇ ਡਾ. ਕੌਰ ਦਾ ਇਹਨਾਂ ਇਤਿਹਾਸਕ ਪਲਾਂ ਦਾ ਹਾਣੀ ਬਣਨਾ ਹੁਣ ਲਗਭਗ ਤਹਿ ਹੈ।

ਉਸਦੀ ਖੋਜ ਵਿੱਚ ਜੀਨੋਮਿਕ ਤਕਨੀਕਾਂ ਸ਼ਾਮਲ ਹਨ ਜੋ ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ ਲਈ ਸੰਭਾਲ ਦੇ ਯਤਨਾਂ ਵਿੱਚ ਮਦਦ ਕਰਦੀਆਂ ਹਨ। ਇਸ ਦੇ ਨਾਲ ਹੀ 2023 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ, ਡਾ. ਪਰਵਿੰਦਰ ਕੌਰ ਨੂੰ ਡਬਲਯੂਏ ਮਹਿਲਾ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।