ਨਵੇਂ ਉਪਕਰਣਾਂ ਨਾਲ ਹੋਵੇਗੀ ਸਰਹੱਦੀ ਖੇਤਰਾਂ ਦੀ ਨਿਗਰਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਹੱਦੀ ਖੇਤਰਾਂ ਵਿਚ ਨਿਗਰਾਨੀ ਕੈਮਰੇ ਦਾ ਨੈਟਵਰਕ ਵਿਕਸਿਤ ਕੀਤਾ ਜਾਵੇਗਾ 

Army

ਚੀਨੀ ਫ਼ੌਜ ਅਪਣੀ ਸਰਹੱਦ ਸੁਰੱਖਿਆ ਦੇ ਪ੍ਰਬੰਧ ਨੂੰ ਹੋਰ ਬਿਹਤਰ ਬਣਾ ਰਹੀ ਹੈ। ਉਹ ਨਵੇਂ ਤਰੀਕੇ ਦੇ ਉਪਕਰਣ ਵਿਕਸਿਤ ਕਰ ਰਹੀ ਹੈ, ਜਿਨ੍ਹਾਂ ਦੀ ਵਰਤੋਂ ਹਰ ਤਰ੍ਹਾਂ ਦੇ ਮੌਸਮ 'ਚ ਸਰਹੱਦੀ ਖੇਤਰਾਂ ਵਿਚ ਨਿਗਰਾਨੀ ਕੀਤੀ ਜਾ ਸਕੇਗੀ। ਇਨ੍ਹਾਂ ਵਿਚ ਉਪਗ੍ਰਹਿ ਪਹਿਲਾਂ ਚਿਤਾਵਨੀ ਪ੍ਰਣਾਲੀ ਜਿਹੇ ਉਪਕਰਣ ਸ਼ਾਮਲ ਹਨ।
ਇਕ ਸਰਕਾਰੀ ਸਮਾਚਾਰ ਏਜੰਸੀ ਨੇ ਕੱਲ ਦਸਿਆ ਕਿ ਉਪਗ੍ਰਹਿ ਪਹਿਲਾਂ ਚਿਤਾਵਨੀ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਅਜਿਹੇ ਸਰਹੱਦੀ ਖੇਤਰ ਵਿਚ ਕਰਨ ਦੀ ਯੋਜਨਾ ਹੈ, ਜਿਥੇ ਵਿਵਾਦ ਹੈ ਜਾਂ ਜਿਥੇ ਦਾਖਲ ਹੋਣ ਅਤੇ ਗਸ਼ਤ ਕਰਨਾ ਮੁਸ਼ਕਲ ਹੈ। ਖਬਰ ਵਿਚ ਇਹ ਵੀ ਦਸਿਆ ਗਿਆ ਹੈ ਕਿ ਸਰਹੱਦੀ ਖੇਤਰਾਂ ਵਿਚ ਨਿਗਰਾਨੀ ਕੈਮਰੇ ਦਾ ਨੈਟਵਰਕ ਵੀ ਵਿਕਸਿਤ ਕੀਤਾ ਜਾਵੇਗਾ ਅਤੇ ਨਿਗਰਾਨੀ ਦਾ ਦਾਇਰਾ ਵਧਾਇਆ ਜਾਵੇਗਾ ਤਾਂ ਜੋ ਉਨ੍ਹਾਂ ਥਾਵਾਂ 'ਤੇ ਵੀ ਨਜ਼ਰ ਰੱਖੀ ਜਾ ਸਕੇ, ਜਿਥੇ ਪਹੁੰਚਣਾ ਮੁਸ਼ਕਲ ਹੈ। ਹਾਲਾਂਕਿ ਰੀਪੋਰਟ 'ਚ ਇਹ ਨਹੀਂ ਦਸਿਆ ਗਿਆ ਕਿ ਇਹ ਚੀਨ ਦੇ ਸਾਰੇ ਸਰਹੱਦੀ ਖੇਤਰਾਂ ਲਈ ਹੈ ਜਾਂ ਫਿਰ ਚੋਣਵੇਂ ਖੇਤਰਾਂ ਲਈ। ਭਾਰਤ ਅਤੇ ਚੀਨ ਵਿਚਕਾਰ 3488 ਕਿਲੋਮੀਟਰ ਦੀ ਵਾਸਤਵਿਕ ਕੰਟਰੋਲ ਰੇਖਾ ਵਿਚ ਅਰੂਣਾਚਲ ਪ੍ਰਦੇਸ਼ ਵੀ ਆਉਂਦਾ ਹੈ, ਜਿਸ ਨੂੰ ਚੀਨ ਦਖਣੀ ਤਿੱਬਤ ਦੱਸ ਕੇ ਉਸ 'ਤੇ ਅਪਣਾ ਦਾਅਵਾ ਕਰਦਾ ਹੈ।

ਅੰਗਰੇਜ਼ੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਮਿਲਟਰੀ ਮਾਹਰ ਸੋਂਗ ਝਾਂਗਪਿੰਗ ਦੇ ਹਵਾਲੇ ਨਾਲ ਕਿਹਾ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਨਿਗਰਾਨੀ ਵਿਵਸਥਾ, ਸੂਚਨਾ ਪ੍ਰਣਾਲੀ, ਉਪਕਰਣਾਂ ਅਤੇ ਗੱਡੀਆਂ ਦਾ ਆਟੋਮੈਸ਼ਨ ਪੱਧਰ ਵਧਾਉਣਾ ਹੋਵੇਗਾ। ਇਸ ਵਿਚ ਗਸ਼ਤ ਅਤੇ ਮਨੁੱਖ ਰਹਿਤ ਨਿਗਰਾਨੀ ਪ੍ਰਣਾਲੀ ਸਥਾਪਤ ਕਰਨ ਲਈ ਡਰੋਨ ਅਤੇ ਨਿਗਰਾਨੀ ਰੱਖਣ ਵਾਲੀਆਂ ਗੱਡੀਆਂ (ਟ੍ਰੈਕਿੰਗ ਵ੍ਹਹੀਕਲ) ਸ਼ਾਮਲ ਹਨ। ਇਸ ਦਾ ਮਤਲਬ ਹੋਵੇਗਾ ਕਿ ਸੀਮਾ ਦਾ ਖੇਤਰ ਲਗਾਤਾਰ ਨਿਗਰਾਨੀ ਅਤੇ ਕੰਟਰੋਲ ਵਿਚ ਰਹੇਗਾ। ਚੀਨ ਦੀਆਂ ਲੰਮੀਆਂ ਸਰਹੱਦਾਂ 'ਤੇ ਵੱਖ-ਵੱਖ ਭੂਗੋਲਿਕ ਵਾਤਾਵਰਣ ਨੂੰ ਵੇਖਦਿਆਂ ਪੀ.ਐਲ.ਏ. ਨੇ ਅਜਿਹੇ ਉਪਕਰਣ ਵਿਕਸਿਤ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਪਾਣੀ, ਹਵਾ ਅਤੇ ਧਰਤੀ 'ਤੇ ਹੋ ਸਕਦੀ ਹੈ। (ਪੀਟੀਆਈ)