ਸੀਰੀਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ 'ਚ ਪਿਆ ਅਮਰੀਕਾ ਤੇ ਰੂਸ ਦਾ ਪੇਚਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਰੀਆ ਵਿਚ ਨਾਗਰਿਕਾਂ ਉਤੇ ਕੀਤੇ ਗਏ ਰਸਾਇਣਕ ਹਥਿਆਰ ਹਮਲਿਆਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇਕ ਐਮਰਜੈਂਸੀ ਬੈਠਕ...

siria

ਸੰਯੁਕਤ ਰਾਸ਼ਟਰ :  ਸੀਰੀਆ ਵਿਚ ਨਾਗਰਿਕਾਂ ਉਤੇ ਕੀਤੇ ਗਏ ਰਸਾਇਣਕ ਹਥਿਆਰ ਹਮਲਿਆਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇਕ ਐਮਰਜੈਂਸੀ ਬੈਠਕ ਵਿਚ ਅਮਰੀਕਾ ਅਤੇ ਰੂਸ ਆਪਸ ਵਿਚ ਭਿੜ ਗਏ। ਅਮਰੀਕਾ ਨੇ ਕਿਹਾ ਕਿ ਰੂਸ ਦੀ ਸਰਕਾਰ ਦੇ ਹੱਥ ਸੀਰੀਆਈ ਬੱਚਿਆਂ ਦੇ ਖੂਨ ਨਾਲ ਰੰਗੇ ਹੋਏ ਹਨ। ਜਦ ਕਿ ਰੂਸ ਨੇ ਹਮਲੇ ਦੀਆਂ ਰਿਪੋਰਟਾਂ ਨੂੰ ਫਰਜੀ ਖ਼ਬਰ ਦਸਿਆ।  

 ਸੀਰੀਆ ਦੇ ਡੂਮਾ ਵਿਚ ਨਾਗਰਿਕਾਂ ਉਤੇ ਰਸਾਇਣਕ ਹਥਿਆਰਾਂ ਨਾਲ ਹਮਲੇ ਕਰਨ ਦੇ ਦਾਵਿਆਂ ਦੇ ਬਾਅਦ ਬੁਲਾਈ ਗਈ ਐਮਰਜੈਂਸੀ ਬੈਠਕ ਵਿਚ ਸੁਰੱਖਿਆ ਪਰਿਸ਼ਦ ਦੇ ਮੈਬਰਾਂ ਅਤੇ ਅਧਿਕਾਰੀਆਂ ਨੇ ਅਜਿਹੇ ਹਥਿਆਰਾਂ ਦੇ ਇਸਤੇਮਾਲ ਦਾ ਖ਼ਤਰਾ ਆਮ ਹੋਣ 'ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਸ ਤੋਂ ਸੀਤ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਪਹਿਲੀ ਵਾਰ ਸੰਸਾਰ ਸ਼ਕਤੀਆਂ ਵਿਚ ਤਨਾਅ ਤੇਜੀ ਨਾਲ ਵਧ ਸਕਦਾ ਹੈ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਉਹ ਸਾਰੇ ਕਤਲਾਂ ਦੀਆਂ ਤਸਵੀਰਾਂ ਦਿਖਾ ਸਕਦੀਆਂ ਹਨ ਤਾਂ ਜੋ ਸੁਰੱਖਿਆ ਪਰਿਸ਼ਦ ਇਨ੍ਹਾਂ ਨੂੰ ਦੇਖੇ।  

ਹੇਲੀ ਨੇ ਕਿਹਾ ਕਿ ਸੀਰੀਆਈ ਬੱਚਿਆਂ ਦੇ ਖੂਨ ਨਾਲ ਰੰਗੇ ਹੱਥਾਂ ਵਾਲੀ ਰੂਸੀ ਸਰਕਾਰ ਇਨ੍ਹਾਂ ਪੀੜਤਾਂ ਦੀਆਂ ਤਸਵੀਰਾਂ ਨਾਲ ਸ਼ਰਮਸਾਰ ਨਹੀਂ ਹੋ ਸਕਦੀ। ਅਸੀਂ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਸੀ। ਸਾਨੂੰ ਅਸਦ ਸਰਕਾਰ ਦੇ ਜਾਨਲੇਵਾ ਵਿਨਾਸ਼ ਵਿਚ ਮਦਦ ਕਰਨ ਲਈ ਰੂਸ ਅਤੇ ਈਰਾਨ ਦੀ ਭੂਮਿਕਾ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ ਹੈ। ਹੇਲੀ ਨੇ ਚਿਤਾਵਨੀ ਦਿਤੀ ਕਿ ਅਮਰੀਕਾ ਜਵਾਬ ਦੇਵੇਗਾ ਅਤੇ ਇਸ ਸਬੰਧੀ ਮਹੱਤਵਪੂਰਨ ਫ਼ੈਸਲੇ ਲਏ ਜਾ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਵੈਸਿਲੀ ਨੇਬੇਂਜਿਆ ਨੇ ਕਿਹਾ ਕਿ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਿਨਾਂ ਜਾਂਚ ਕੀਤੇ ਜ਼ਿੰਮੇਦਾਰੀ ਦਾ ਬੋਝ ਰੂਸ ਅਤੇ ਈਰਾਨ ਉਤੇ ਪਾਇਆ ਜਾ ਰਿਹਾ ਹੈ।