ਚੀਨ 'ਚ ਮੁੜ ਸ਼ੁਰੂ ਹੋਇਆ ਕੋਰੋਨਾ ਦਾ ਨਵਾਂ ਦੌਰ, 63 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਿਚ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿਚੋਂ 61 ਮਾਮਲੇ ਦੂਜੇ ਦੇਸ਼ਾਂ ਤੋਂ ਚੀਨ ਵਿਚ ਆਏ ਲੋਕਾਂ ਦੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ

File Photo

ਬੀਜਿੰਗ  : ਚੀਨ ਵਿਚ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿਚੋਂ 61 ਮਾਮਲੇ ਦੂਜੇ ਦੇਸ਼ਾਂ ਤੋਂ ਚੀਨ ਵਿਚ ਆਏ ਲੋਕਾਂ ਦੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਵਾਇਰਸ ਦੇ ਮੁੜ ਤੋਂ ਫੈਲਣ ਦਾ ਖਦਸ਼ਾ ਵੱਧ ਗਿਆ ਹੈ ਜਦੋਂਕਿ ਇਸ ਗਲੋਬਲ ਮਹਾਮਾਰੀ ਦੇ ਕੇਂਦਰ ਵੁਹਾਨ ਵਿਚ 76 ਦਿਨਾਂ ਬਾਅਦ ਬੁਧਵਾਰ ਨੂੰ ਲਾਕਡਾਊਨ ਹਟਾ ਦਿਤਾ ਗਿਆ ਹੈ।

ਚੀਨ ਦੇ ਰਾਸ਼ਟਰੀ ਸਿਹਤ ਅਧਿਕਾਰੀਆਂ (ਐਨ.ਐਚ.ਸੀ) ਨੇ ਵੀਰਵਾਰ ਨੂੰ ਦਸਿਆ ਕਿ ਬੁਧਵਾਰ ਨੂੰ ਚੀਨੀ ਜ਼ਮੀਨ 'ਤੇ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 61 ਮਾਮਲੇ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਹਨ। ਜਨਵਰੀ ਤੋਂ ਲੈ ਕੇ ਕੋਰੋਨਾ ਵਾਇਰਸ ਦੇ ਵਿਰੁਧ ਹੁਣ ਤਕ ਕਰੀਬ ਤਿੰਨ ਮਹੀਨੇ ਦੇ ਸੰਘਰਸ਼ ਦੇ ਬਾਅਦ ਚੀਨ ਤੇਜੀ ਨਾਲ ਪਟੜੀ 'ਤੇ ਮੁੜ ਰਿਹਾ ਹੈ। ਫ਼ੈਕਟਰੀਆਂ ਅਤੇ ਉਦਿਯੋਗ ਖੁੱਲ ਰਹੇ ਹਨ ਪਰ ਖ਼ਾਸਤੌਰ 'ਤੇ ਵਿਦੇਸ਼ ਤੋਂ ਮੁੜ ਰਹੇ ਹਜ਼ਾਰਾਂ ਚੀਨੀ ਨਾਗਰਿਕਾਂ ਵਿਚ ਲਛਣ ਦੇ ਸ਼ੱਕ ਦੇ ਨਾਲ ਵਾਇਰਸ ਦੇ ਨਵੇਂ ਮਾਮਲਿਆਂ ਨੇ ਇਕ ਡਰ ਪੈਦਾ ਕਰ ਦਿਤਾ ਹੈ।

ਅਧਿਕਾਰੀਆਂ ਨੇ ਬੁਧਵਾਰ ਨੂੰ 76 ਦਿਨਾਂ ਬਾਅਦ ਵੁਹਾਨ ਤੋਂ ਲਾਕਡਾਊਨ ਹਟਾ ਦਿਤਾ। ਕੋਰੋਨਾ ਵਾਇਰਸ ਮਹਾਂਮਾਰੀ ਦਾ ਕੇਂਦਰ ਰਹੇ ਵੁਹਾਨ ਵਿਚ ਹਜ਼ਾਰਾਂ ਲੋਕਾਂ ਨੇ ਬਾਹਰ ਨਿੱਕਲਣਾ ਸ਼ੁਰੂ ਕਰ ਦਿਤਾ ਹੈ। ਨਾਲ ਹੀ ਬੁਧਵਾਰ ਨੂੰ ਕੋਵਿਡ 19 ਦੇ 56 ਅਜਿਹੇ ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾ ਵਿਚ ਬਿਮਾਰੀ ਦੇ ਕੋਈ ਲੱਛਣ ਨਹੀਂ ਦਿਖਾਈ ਦਿਤੇ। ਇਨ੍ਹਾ ਵਿਚੋਂ 28 ਲੋਕ ਵਿਦੇਸ਼ੀ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਨੂੰ ਵੱਖਰਾ ਰਖਿਆ ਗਿਆ ਹੈ। (ਪੀਟੀਆਈ)