WHO ਮੁਖੀ ਮਹਾਂਮਾਰੀ ਨੂੰ ਦੇ ਰਹੇ ਹਨ ਸਿਆਸੀ ਰੰਗ, ਕਰ ਰਹੇ ਹਨ ਚੀਨ ਦੀ ਤਰਫ਼ਦਾਰੀ : ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਸ ਦੇ ਮੁਖੀ 'ਤੇ ਚੀਨ ਦੀ ਤਰਫਦਾਰੀ ਕਰਨ ਤੇ ਸੰਯੁਕਤ ਰਾਸ਼ਟਰ

File Photo

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਸ ਦੇ ਮੁਖੀ 'ਤੇ ਚੀਨ ਦੀ ਤਰਫਦਾਰੀ ਕਰਨ ਤੇ ਸੰਯੁਕਤ ਰਾਸ਼ਟਰ ਏਜੰਸੀ ਦੀ ਆਰਥਕ ਸਹਾਇਤਾ ਰੋਕਣ ਦੀ ਗੱਲ ਦੁਹਰਾਈ ਹੈ ਤੇ ਉਹਨਾਂ ਨੇ ਵਿਸ਼ਵ ਸਿਹਤ ਸੰਗਠਨ 'ਤੇ ਕੋਰੋਨਾ ਵਾਇਰਸ ਨੂੰ ਸਿਆਸੀ ਰੰਗ ਦੇਣ ਦਾ ਦੋਸ਼ ਲਾਇਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਵਲੋਂ ਫ਼ੰਡ ਦਿਤੇ ਜਾਣ 'ਤੇ ਰੋਕ ਲਗਾਉਣ ਤੇ ਕੋਰੋਨਾ ਵਾਇਰਸ ਨਾਲ ਨਿਪਟਣ ਵਿਚ ਉਸ ਦੇ ਸੱਦੇ 'ਤੇ ਕਾਰਵਾਈ ਨਹੀਂ ਕਰਨ ਦੇ ਲਈ ਉਸ ਦੀ ਨਿੰਦਾ ਕਰਨ ਤੋਂ ਇਕ ਦਿਨ ਬਾਅਦ ਇਹ ਦੋਸ਼ ਲਾਇਆ ਹੈ। ਟਰੰਪ ਨੇ ਜਿਨੇਵਾ ਸਥਿਤ ਵਿਸ਼ਵ ਸਿਹਤ ਸੰਗਠਨ ਦੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਸ ਦੇ ਸ਼ੁਰੂਆਤੀ ਦਿਸ਼ਾ ਨਿਰਦੇਸ਼ਾਂ ਦੀ ਵੀ ਨਿੰਦਾ ਕੀਤੀ।

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਸਿਆਸੀ ਰੰਗ ਨਾ ਦੇਣ 'ਤੇ ਆਗਾਹ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਸਿਰਫ਼ ਮੌਤਾਂ ਦੇ ਮਾਮਲੇ ਵਧਣਗੇ। ਇਸ ਤੋਂ ਬਾਅਦ ਅਮਰੀਕਾ ਨੇ ਨਵੇਂ ਸਿਰੇ ਤੋਂ ਦੋਸ਼ ਲਾਏ ਹਨ। ਟੇਡ੍ਰੋਸ ਨੇ ਬੁਧਵਾਰ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਹੋਰ ਘਾਤਕ ਹੋਵੇ ਤੇ ਲਾਸ਼ਾਂ ਦੀ ਗਿਣਤੀ ਵਧ ਜਾਵੇ ਤਾਂ ਇਸ 'ਤੇ ਸਿਆਸਤ ਕਰੋ।

ਜੇਕਰ ਤੁਸੀਂ ਅਜਿਹਾ ਨਹੀਂ ਚਾਹੁੰਦੇ ਤਾਂ ਸਿਆਸਤ ਤੋਂ ਬਚੋ। ਕੁਝ ਘੰਟੇ ਬਾਅਦ ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਦੋਸ਼ ਲਾਉਂਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਅਜਿਹਾ ਹੀ ਕਰ ਰਹੇ ਹਨ ਤੇ ਚੀਨ ਦੀ ਤਰਫਦਾਰੀ ਕਰ ਰਹੇ ਹਨ। ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਉਹ ਸਿਆਸਤ ਕਰਨ ਦੀ ਗੱਲ ਕਰਦੇ ਹਨ ਤਾਂ ਖੁਦ ਸਿਆਸਤ ਕਰਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ।  

ਡਬਲਿਊ.ਐਚ.ਓ. ਮੁਖੀ ਦਾ ਟਰੰਪ ਨੂੰ ਜਵਾਬ- 'ਸੁਧਰ ਜਾਉ ਨਹੀਂ ਤਾਂ ਲੱਗਣਗੇ ਲਾਸ਼ਾਂ ਦੇ ਢੇਰ'

ਵਾਸ਼ਿੰਗਟਨ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਅਮਰੀਕਾ ਹੋਇਆ ਹੈ ਤੇ ਇਥੇ ਹੁਣ ਤਕ 14 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ 'ਤੇ ਲਾਪਰਵਾਹ ਹੋਣ ਅਤੇ ਚੀਨ 'ਤੇ ਖਾਸ ਧਿਆਨ ਦੇਣ ਦਾ ਦੋਸ਼ ਲਗਾਇਆ ਹੈ, ਜਿਸ ਦੇ ਬਾਅਦ ਡਬਲਿਊ. ਐੱਚ. ਓ. ਨੇ ਅਮਰੀਕੀ ਰਾਸ਼ਟਰਪਤੀ ਨੂੰ ਸਖ਼ਤ ਜਵਾਬ ਦਿਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਘੇਬ੍ਰਿਯੇਸੁਸ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਜੇਨੇਵਾ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਕਿਹਾ, “ਕੋਰੋਨਾ ਵਾਇਰਸ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਜ਼ਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ, ਜੇਕਰ ਅਸੀਂ ਨਾ ਸੁਧਰੇ ਤਾਂ ਸਾਡੇ ਸਾਹਮਣੇ ਹੋਰ ਜ਼ਿਆਦਾ ਲਾਸ਼ਾਂ ਦੇ ਢੇਰ ਹੋਣਗੇ। ਟੇਡ੍ਰੋਸ ਨੇ ਵਿਸ਼ਵ ਸਿਹਤ ਸੰਗਠਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਨਵੇਂ ਸਾਲ ਦੇ ਦਿਨ ਜਿਵੇਂ ਹੀ ਇਸ ਵਾਇਰਸ ਬਾਰੇ ਪਤਾ ਲੱਗਾ ਡਬਲਿਊ. ਐੱਚ. ਓ. ਤੁਰੰਤ ਹਰਕਤ ਵਿਚ ਆਈ।ਇਸ ਦੇ ਬਾਅਦ 10 ਜਨਵਰੀ ਤਕ ਵਾਇਰਸ ਨਾਲ ਲੜਨ ਲਈ ਗਾਈਡਲਾਈਨਜ਼ ਵੀ ਜਾਰੀ ਕਰ ਦਿਤੇ ਗਏ। ਜਦ ਪਤਾ ਲੱਗਾ ਕਿ ਇਸ ਵਾਇਰਸ ਨਾਲ ਕਮਿਊਨਟੀ ਆਊਟਬ੍ਰੇਕ ਹੋ ਰਿਹਾ ਹੈ, ਤਾਂ ਅਸੀਂ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿਤਾ।