ਕੋਰੋਨਾ ਦਾ ਖੌਫ : ਇਸ ਦੇਸ਼ ਦੇ ਨੌਜਵਾਨ ਲਿਖਾ ਰਹੇ ਆਪਣੀ ਵਸੀਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਕਾਰਨ ਡਰੇ ਹੋਏ ਹਨ ਲੋਕ

CORONA

ਵੁਹਾਨ: ਦੁਨੀਆ ਵਿਚ ਕੋਰੋਨਾ ਵਾਇਰਸ ਦਾ ਡਰ ਅਜੇ ਵੀ ਬਰਕਰਾਰ ਹੈ। ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਬਹੁਤ ਸਾਰੇ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਕੋਰੋਨਾ ਦੀ ਲਾਗ ਦੇ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਫੈਲ ਗਿਆ ਹੈ ਕਿ ਪਤਾ ਨਹੀਂ ਉਹ ਕਿਸ ਵੇਲੇ ਵਾਇਰਸ ਦਾ ਸ਼ਿਕਾਰ ਹੋ ਜਾਣਗੇ।

ਇਹੀ ਹਾਲਾਤ ਚੀਨ ਦੇ ਨੌਜਵਾਨਾਂ ਦੇ ਹਨ। ਚੀਨ ਦੇ ਨੌਜਵਾਨ ਕੋਰੋਨਾ ਵਾਇਰਸ ਦੇ ਡਰੋਂ ਆਪਣੀ  ਵਸੀਅਤ ਲਿਖਵਾ ਰਹੇ ਹਨ। ਚਾਈਨਾ ਰਜਿਸਟ੍ਰੇਸ਼ਨ ਸੈਂਟਰ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਦੇ ਅਧਾਰ ਤੇ, ਇਹ ਕਿਹਾ ਜਾ ਰਿਹਾ ਹੈ ਕਿ ਚੀਨ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੀਆਂ  ਵਸੀਅਤਾਂ ਲਿਖਵਾ ਰਹੇ ਹਨ।

ਚੀਨ ਦੇ ਇੰਸਟੀਚਿਊਟ ਦੇ ਡਾਇਰੈਕਟਰ ਯਾਂਗ ਯਿੰਗਵੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੋਕ ਡਰੇ ਹੋਏ ਹਨ ਅਤੇ ਉਹ ਸੋਚਦੇ ਹਨ ਕਿ ਜੇ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੀ ਜਾਇਦਾਦ ਦਾ ਕੀ ਬਣੇਗਾ। ਇਹੀ ਕਾਰਨ ਹੈ ਕਿ ਹੁਣ ਤੋਂ ਉਹ ਵਸੀਅਤ ਬਣਵਾ ਰਹੇ ਹਨ।