ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਪੁਲਿਸ ਨੇ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਮਾਉਂਟੇਨ ਰਿਜੋਰਟ ਵਿਖੇ ਆਯੋਜਤ ਇਸ ਪਾਰਟੀ ਲਈ ਮੁਆਫੀ ਮੰਗੀ ਸੀ।

Norway Police Fined PM Erna Solberg

ਓਸਲੋ: ਦੇਸ਼ ਭਰ ਵਿਚ ਕੋਰੋਨਾ ਮਾਮਲੇ ਲਗਾਤਰ ਵੱਧ ਰਹੇ ਹਨ। ਇਸ ਵਿਚਕਾਰ ਕੋਰੋਨਾ ਦੌਰਾਨ ਲਗਾਏ ਗਏ ਨਿਯਮ ਨੂੰ ਤੋੜਨ 'ਤੇ ਭਾਰੀ ਜੁਰਮਾਨਾ ਅਤੇ ਸਜ਼ਾ ਦਿੱਤੀ ਜਾਂਦੀ ਹੈ। ਇਸ ਦੌਰਾਨ ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ 'ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ ਤੋੜਨ 'ਤੇ ਜੁਰਮਾਨਾ ਲਗਾਇਆ ਗਿਆ ਹੈ। ਇਸ ਦੀ ਜਾਣਕਾਰੀ ਨਾਰਵੇ ਦੀ ਪੁਲਿਸ ਨੇ ਦਿੱਤੀ ਹੈ। 

ਫਰਵਰੀ 'ਚ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਨੇ ਆਪਣਾ 60 ਵਾਂ ਜਨਮਦਿਨ ਮਨਾਉਣ ਲਈ 13 ਪਰਿਵਾਰਕ ਮੈਂਬਰਾਂ ਨਾਲ ਇਕ ਪਾਰਟੀ ਕੀਤੀ ਸੀ ਜਦਕਿ ਇਕ ਜਗ੍ਹਾ 'ਤੇ ਇਕੱਠੇ ਹੋਏ 10 ਤੋਂ ਜ਼ਿਆਦਾ ਲੋਕਾਂ 'ਤੇ ਪਾਬੰਦੀ ਲਗਾਈ ਗਈ ਸੀ ਪਰ ਸੋਲਬਰਗ  ਨੇ ਇਸ ਨਿਯਮ ਨੂੰ ਤੋੜ ਦਿੱਤਾ।  ਸੋਲਬਰਗ 'ਤੇ 20 ਹਜ਼ਾਰ ਨਾਰਵੇ ਦੇ ਕ੍ਰਾਊਨਸ ਯਾਨੀ ਲਗਭਗ 1,75,456 ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਮਾਉਂਟੇਨ ਰਿਜੋਰਟ ਵਿਖੇ ਆਯੋਜਤ ਇਸ ਪਾਰਟੀ ਲਈ ਮੁਆਫੀ ਮੰਗੀ ਸੀ।