Twitter ਨੇ BBC ਨੂੰ ਦਿੱਤਾ Government Funded Media ਦਾ ਲੇਬਲ, ਬ੍ਰਿਟਿਸ਼ ਕੰਪਨੀ ਨੇ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੀਡੀਆ ਕੰਪਨੀ ਨੇ ਕਿਹਾ ਕਿ ਅਸੀਂ ਆਜ਼ਾਦ ਹਾਂ ਅਤੇ ਹਮੇਸ਼ਾ ਰਹੇ ਹਾਂ।

BBC objects to government-funded Twitter label


ਲੰਡਨ: ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਟਵਿਟਰ ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਨੂੰ 'ਸਰਕਾਰੀ ਫੰਡਿਡ ਮੀਡੀਆ' ਦੇ ਤੌਰ 'ਤੇ ਲੇਬਲ ਕਰਕੇ ਇਕ ਨਵਾਂ ਵਿਵਾਦ ਛੇੜ ਦਿੱਤਾ ਹੈ। ਟਵਿਟਰ ਨੇ ਬੀਬੀਸੀ ਦੇ ਵੈਰੀਫਾਈਡ ਅਕਾਊਂਟ 'ਤੇ 'ਸਰਕਾਰੀ ਫੰਡਿਡ ਮੀਡੀਆ' ਦਾ ਟੈਗ (ਗੋਲਡ ਟਿਕ) ਲਗਾਇਆ ਹੈ, ਜਿਸ ਨੂੰ ਦੇਖਦੇ ਹੋਏ ਬੀਬੀਸੀ ਨੇ ਟਵਿਟਰ ਪ੍ਰਬੰਧਨ 'ਤੇ ਇਤਰਾਜ਼ ਜਤਾਇਆ ਹੈ ਅਤੇ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਵੀ ਹੋ ਗਏ ਰਿੰਕੂ ਸਿੰਘ ਦੇ ਦੀਵਾਨੇ, ਦੇਖੋ ਕਿਵੇਂ ਮੈਚ ਜਿੱਤਣ ਤੋਂ ਬਾਅਦ 'ਕਿੰਗ ਖਾਨ' ਨੇ ਦਿੱਤਾ 'ਰਿਟਰਨ ਗਿਫਟ' 

ਇਕ ਰਿਪੋਰਟ ਮੁਤਾਬਕ ਬੀਬੀਸੀ ਨੇ ਕਿਹਾ ਕਿ ਟਵਿਟਰ ਨੂੰ ਇਹ ਲੇਬਲ ਤੁਰੰਤ ਹਟਾ ਦੇਣਾ ਚਾਹੀਦਾ ਹੈ। ਬੀਬੀਸੀ ਨੇ ਕਿਹਾ ਕਿ ਉਹ ਗੋਲਡ ਟਿੱਕ ਬਾਰੇ ਟਵਿਟਰ ਨਾਲ ਗੱਲ ਕਰ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ। ਮੀਡੀਆ ਕੰਪਨੀ ਨੇ ਕਿਹਾ ਕਿ ਅਸੀਂ ਆਜ਼ਾਦ ਹਾਂ ਅਤੇ ਹਮੇਸ਼ਾ ਰਹੇ ਹਾਂ। ਸਾਨੂੰ ਲਾਇਸੰਸ ਫੀਸ ਜ਼ਰੀਏ ਸਿਰਫ਼ ਬ੍ਰਿਟੇਨ ਦੀ ਜਨਤਾ ਫੰਡ ਦਿੰਦੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦਾ ਕਰੀਬੀ ਪੱਪਲਪ੍ਰੀਤ ਸਿੰਘ ਗ੍ਰਿਫ਼ਤਾਰ : ਸੂਤਰ  

ਰਿਪੋਰਟ ਅਨੁਸਾਰ BBC ਨਿਊਜ਼ (ਵਰਲਡ) ਅਤੇ BBC ਬ੍ਰੇਕਿੰਗ ਨਿਊਜ਼ ਸਮੇਤ ਹੋਰ BCC ਖਾਤਿਆਂ ਨੂੰ ਲੇਬਲ ਨਹੀਂ ਦਿੱਤਾ ਗਿਆ ਹੈ। ਟਵਿਟਰ ਨੇ ਬੀਬੀਸੀ ਨੂੰ ਸਰਕਾਰੀ ਫੰਡਿਡ ਮੀਡੀਆ ਵਜੋਂ ਲੇਬਲ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ: ਐਕਟਿਵ ਕੇਸਾਂ ਦੀ ਗਿਣਤੀ 636 ਤੱਕ ਪਹੁੰਚੀ; ਮੋਹਾਲੀ ’ਚ ਸਭ ਤੋਂ ਵੱਧ ਕੇਸ

ਐਲੋਨ ਮਸਕ ਨੇ ਪੁੱਛਿਆ BBC ਦਾ ਮਤਲਬ

ਟਵਿਟਰ ਦੇ ਮਾਲਕ ਐਲੋਨ ਮਸਕ ਨੇ ਸੋਮਵਾਰ ਨੂੰ ਟਵੀਟ ਕੀਤਾ, 'ਬੀਬੀਸੀ ਦਾ ਫਿਰ ਤੋਂ ਕੀ ਮਤਲਬ ਹੈ? ਮੈਂ ਭੁੱਲਦਾ ਰਹਿੰਦਾ ਹਾਂ।'

ਦੱਸ ਦੇਈਏ ਕਿ 'ਸਰਕਾਰੀ ਫੰਡਿਡ ਮੀਡੀਆ' ਦਾ ਮਤਲਬ ਹੈ ਕਿ ਸਰਕਾਰ ਉਸ ਨਿਊਜ਼ ਚੈਨਲ ਜਾਂ ਮੀਡੀਆ ਸੰਸਥਾ ਦਾ ਸਮਰਥਨ ਕਰ ਰਹੀ ਹੈ ਅਤੇ ਕਿਸੇ ਵੀ ਸਮੇਂ ਉਸ ਸੰਸਥਾ ਦੀ ਨੀਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਰਕਾਰੀ ਫੰਡਿੰਗ 'ਤੇ ਚੱਲਣ ਵਾਲੇ ਆਊਟਲੈਟਸ 'ਤੇ ਟਵਿਟਰ ਦਾ ਗੋਲਡ ਟਿਕ ਦਿਖਾਈ ਦਿੰਦਾ ਹੈ।ਇਹਨਾਂ ਵਿਚ ਪੀਬੀਐਸ, ਐਨਪੀਆਰ, ਵਾਇਸ ਆਫ ਅਮਰੀਕਾ ਅਤੇ ਬੀਬੀਸੀ ਸ਼ਾਮਲ ਹਨ। ਹਾਲਾਂਕਿ ਅਜਿਹਾ ਲੇਬਲ ਕੈਨੇਡਾ ਦੇ ਸੀਬੀਸੀ ਜਾਂ ਕਤਰ ਦੇ ਅਲ ਜਜ਼ੀਰਾ ਵਰਗੇ ਹੋਰ ਸਰਕਾਰੀ-ਸਮਰਥਿਤ ਆਉਟਲੈਟਾਂ 'ਤੇ ਦਿਖਾਈ ਨਹੀਂ ਦਿੰਦਾ।