ਲੜੀਵਾਰ ਬੰਬ ਧਮਾਕਿਆਂ ਨਾਲ ਦਹਲਿਆ ਕਾਬੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੁਧਵਾਰ ਨੂੰ ਲੜੀਵਾਰ ਤਿੰਨ ਬੰਬ ਧਮਾਕੇ ਹੋਏ। ਕਾਬੁਲ ਦਾ ਪਛਮੀ ਇਲਾਕਾ ਤਿੰਨ ਵੱਡੇ ਧਮਾਕਿਆਂ ਤੋਂ ਦਹਿਲ ਗਿਆ। ਦਸਿਆ ਜਾ ਰਿਹਾ ਹੈ ...

Bomb Blast in kabul

ਕਾਬੁਲ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੁਧਵਾਰ ਨੂੰ ਲੜੀਵਾਰ ਤਿੰਨ ਬੰਬ ਧਮਾਕੇ ਹੋਏ। ਕਾਬੁਲ ਦਾ ਪਛਮੀ ਇਲਾਕਾ ਤਿੰਨ ਵੱਡੇ ਧਮਾਕਿਆਂ ਤੋਂ ਦਹਿਲ ਗਿਆ। ਦਸਿਆ ਜਾ ਰਿਹਾ ਹੈ ਕਿ ਪੁਲਿਸ ਹੈਡ ਕੁਆਰਟਰ ਨੂੰ ਵੀ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ। ਇਹ ਤਿੰਨੇ ਧਮਾਕੇ ਲਗਭਗ 20 ਮਿੰਟ ਦੇ ਅੰਦਰ ਹੋਏ। ਅਧਿਕਾਰੀਆਂ ਨੇ ਇਨ੍ਹਾਂ ਧਮਾਕਿਆਂ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।ਸਮਾਚਾਰ ਏਜੰਸੀ ਏ.ਐਫ.ਪੀ. ਨੇ ਦਸਿਆ ਕਿ ਉਥੇ ਮੌਜੂਦ ਪੱਤਰਕਾਰਾਂ ਨੇ ਸ਼ਹਿਰ 'ਚ ਕਈ ਧਮਾਕਿਆਂ ਦੀ ਆਵਾਜ਼ ਸੁਣੀ, ਜਿਸ ਦੀ ਪੁਸ਼ਟੀ ਪੁਲਿਸ ਦੇ ਬੁਲਾਰੇ ਹਸ਼ਮਤੁੱਲਾ ਐਸਤਾਨਾਕਜ਼ਈ ਨੇ ਵੀ ਕੀਤੀ।

ਪਹਿਲਾ ਧਮਾਕਾ ਕਾਬੁਲ ਦੇ ਪੱਛਮ 'ਚ ਦਸ਼ਤ-ਏ-ਬਰਚੀ ਇਲਾਕੇ ਵਿਚ ਹੋਇਆ ਅਤੇ ਦੂਜਾ ਤੇ ਤੀਜਾ ਧਮਾਕਾ ਸ਼ਾਹਰੀ ਨਾਓ 'ਚ ਹੋਇਆ।ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਨੇ ਪੁਲਿਸ ਥਾਣੇ ਦੇ ਗੇਟ ਨੇੜੇ ਖੁਦ ਨੂੰ ਬੰਬ ਨਾਲ ਉਡਾ ਲਿਆ। ਪੁਲਿਸ ਬੁਲਾਰੇ ਹਸ਼ਮਤੁੱਲਾ ਐਸਤਾਨਾਕਜ਼ਈ ਨੇ ਕਿਹਾ ਕਿ ਅਸੀਂ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿਤੀ ਹੈ ਅਤੇ ਧਮਾਕੇ ਵਾਲੀਆਂ ਥਾਵਾਂ ਤੋਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। (ਪੀਟੀਆਈ)