ਵਿਦਿਆਰਥੀਆਂ ਲਈ ਮੌਂਟਰੀਅਲ ਦੁਨੀਆਂ ਦਾ ਚੌਥਾ ਸਭ ਤੋਂ ਵਧਿਆ ਸ਼ਹਿਰ
2018 ਦੇ ਇਸ ਸਰਵੇਖਣ ਵਿਚ ਲੰਡਨ ਪਹਿਲੇ ਥਾਂ ਤੇ ਜਪਾਨ ਦਾ ਟੋਕਯੋ ਦੂਜੇ ਸਥਾਨ ਤੇ ਅਤੇ ਮੈਲਬੌਰਨ ਤੀਜੇ ਸਥਾਨ ਤੇ ਰਹਿਣ ਵਿਚ ਕਾਮਯਾਬ ਹੋਏ
Montreal
ਮੌਂਟਰੀਅਲ: ਵਿਦਿਆਰਥੀਆਂ ਲਈ ਪੜ੍ਹਨ ਅਤੇ ਰਹਿਣ ਪੱਖੋਂ ਮੌਂਟਰੀਅਲ ਦੁਨੀਆਂ ਭਰ ਦੇ 100 ਸ਼ਹਿਰਾਂ ਵਿੱਚੋ ਚੌਥਾ ਸਥਾਨ ਬਣਾਉਣ ਵਿਚ ਕਾਮਯਾਬ ਹੋਇਆ ਹੈ। ਮੌਂਟਰੀਅਲ ਅਪਣੀ ਨਾਈਟ ਲਾਈਫ, ਕੈਫ਼ੇ ਸੱਭਿਆਚਾਰ, ਉੱਚੀ ਗੁਣਵੱਤਾ ਵਾਲੇ ਜੀਵਨ ਅਤੇ ਖੂਬਸੂਰਤ ਨਜ਼ਾਰਿਆਂ ਕਰਕੇ ਵਿਦਿਆਰਥੀਆਂ ਨੂੰ ਵਧੇਰੇ ਪਸੰਦ ਹੈ। ਹਾਲਾਂਕਿ ਪਿਛਲੇ ਸਾਲ ਨਾਲੋਂ ਰੈੰਕਿੰਗ ਵਿਚ ਮੌਂਟਰੀਅਲ ਤਿੰਨ ਪਾਏਦਾਨ ਹੇਠਾਂ ਆ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਸ ਰੈੰਕਿੰਗ ਵਿਚ ਮੌਂਟਰੀਅਲ ਸਿਖ਼ਰਲੇ ਪਾਏਦਾਨ ਤੇ ਸੀ। 2018 ਦੇ ਇਸ ਸਰਵੇਖਣ ਵਿਚ ਲੰਡਨ ਪਹਿਲੇ ਥਾਂ ਤੇ ਜਪਾਨ ਦਾ ਟੋਕਯੋ ਦੂਜੇ ਸਥਾਨ ਤੇ ਅਤੇ ਮੈਲਬੌਰਨ ਤੀਜੇ ਸਥਾਨ ਤੇ ਰਹਿਣ ਵਿਚ ਕਾਮਯਾਬ ਹੋਏ। ਗ਼ੌਰਤਲਬ ਹੈ ਕਿ ਪਿਛਲੇ ਸਾਲ ਲੰਡਨ ਤੀਜੇ ਥਾਂ ਤੇ ਸੀ।