ਟਰੂਡੋ ਸਰਕਾਰ ਵਲੋਂ ਸਰਨਾਥੀਆਂ ਤੇ ਸਖ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ ਲਗਭਗ 20,000 ਲੋਕ ਕੈਨੇਡਾ ਵਿਚ ਦਾਖਿਲ ਹੋਏ

Canada

ਕੈਨੇਡਾ: ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਪ੍ਰਤੀ ਅਪਣਾ ਰਵਈਆ ਸਖ਼ਤ ਕਰਦਿਆਂ ਕਿਹਾ ਕਿ ਬਾਰਡਰ ਨੂੰ ਪਾਰ ਕਰਨਾ ਕੋਈ ਮੁਫ਼ਤ ਟਿਕਟ ਮਿਲਣ ਦੇ ਬਰਾਬਰ ਨਹੀਂ ਹੈ। ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਰਾਲਫ਼ ਗੁਡੇਲ ਨੇ ਕਿਹਾ ਕਿ ਕੈਨੇਡਾ ਵਿਚ ਦਾਖਿਲ ਹੋਣ ਦੀ ਇਕ ਕਾਨੂੰਨੀ ਪ੍ਰਕਿਰਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਵਿਚ ਰਾਸ਼ਟਰਪਤੀ ਬਣੇ ਹਨ ਓਦੋਂ ਤੋਂ ਹੀ ਓਹਨਾ ਦੀ ਇਮੀਗ੍ਰੇਸ਼ਨ ਨਿਯਮਾਂ ਪ੍ਰਤੀ ਸਖ਼ਤੀ ਕਾਰਣ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਧੀ ਹੈ। ਪਿਛਲੇ ਸਾਲ ਲਗਭਗ 20,000 ਲੋਕ ਕੈਨੇਡਾ ਵਿਚ ਦਾਖਿਲ ਹੋਏ। ਅਧਿਕਾਰੀਆਂ ਦਾ ਕਹਿਣਾ ਹੈ ਕਿ 90 ਫ਼ੀਸਦੀ ਤੋਂ ਜ਼ਿਆਦਾ ਸ਼ਰਨਾਰਥੀ ਤੈਅ ਕੀਤੇ ਗਏ ਮਾਪਦੰਡਾਂ ਤੇ ਪੂਰੇ ਨਹੀਂ ਉੱਤਰਦੇ।